April 30, 2026, 7:26 am
----------- Advertisement -----------
HomeNewsBreaking Newsਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਨਾਲ ਪਹੁੰਚੇ ਜਲੰਧਰ: ਖਾਧਾ ਦੇਸੀ-ਘਿਓ ਦਾ ਹਾਰਟ...

ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਨਾਲ ਪਹੁੰਚੇ ਜਲੰਧਰ: ਖਾਧਾ ਦੇਸੀ-ਘਿਓ ਦਾ ਹਾਰਟ ਅਟੈਕ ਵਾਲਾ ਪਰਾਠਾ

Published on

----------- Advertisement -----------

ਜਲੰਧਰ, 30 ਦਸੰਬਰ 2023 – ਕਾਮੇਡੀ ਰਾਹੀਂ ਦਰਸ਼ਕਾਂ ‘ਚ ਆਪਣੀ ਪਛਾਣ ਬਣਾਉਣ ਵਾਲੇ ਕਪਿਲ ਸ਼ਰਮਾ ਖਾਣ-ਪੀਣ ਦੇ ਵੀ ਕਾਫੀ ਸ਼ੌਕੀਨ ਹਨ। ਬੀਤੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਜਲੰਧਰ ਪਹੁੰਚੇ। ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ ਹਾਰਟ ਅਟੈਕ ਦੇਸੀ-ਘਿਓ ਪਰਾਠੇ ਦਾ ਆਨੰਦ ਲਿਆ। ਕਪਿਲ ਸ਼ਰਮਾ ਦਾ ਸਹੁਰਾ ਘਰ ਵੀ ਜਲੰਧਰ ‘ਚ ਹੈ। ਉਸ ਦੇ ਨਾਲ 5 ਗੱਡੀਆਂ ਸਨ।

ਮੁੰਬਈ ਤੋਂ ਜਲੰਧਰ ਪਹੁੰਚੇ ਕਪਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਮੁੰਬਈ ‘ਚ ਸੋਸ਼ਲ ਮੀਡੀਆ ‘ਤੇ ਦੇਸੀ-ਘੀ ਹਾਰਟ ਅਟੈਕ ਵਾਲੇ ਪਰਾਠੇ ਦੀ ਵੀਡੀਓ ਦੇਖੀ ਸੀ। ਇਸ ਤੋਂ ਬਾਅਦ ਉਸ ਨੂੰ ਵੀਰ ਦਵਿੰਦਰ ਤੋਂ ਪਰਾਂਠੇ ਖਾਣ ਦੀ ਇੱਛਾ ਹੋਈ। ਜਿਸ ਤੋਂ ਬਾਅਦ ਇੱਥੇ ਪਹੁੰਚੇ। ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਕਾਰ ‘ਚ ਬੈਠ ਕੇ ਪਰਾਠਾ ਖਾਧਾ ਅਤੇ ਫਿਰ ਸੜਕ ‘ਤੇ ਖੜ੍ਹੇ ਹੋ ਕੇ ਚਾਹ ਪੀਤੀ। ਕਪਿਲ ਨੇ ਵੀਰ ਦਵਿੰਦਰ ਦੇ ਪਰਾਂਠੇ ਦੀ ਵੀ ਖੂਬ ਤਾਰੀਫ ਕੀਤੀ।

ਪਿਛਲੇ ਕੁਝ ਸਮੇਂ ਤੋਂ ਜਲੰਧਰ ਦੇ ਮਾਡਲ ਟਾਊਨ ‘ਚ ਵੀਰ ਦਵਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਰਾਤ ਨੂੰ ਦੇਸੀ-ਘਿਓ ਦੇ ਪਰਾਠੇ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਲੋਕਾਂ ਨੇ ਉਸ ਦੇ ਪਰਾਂਠੇ ਨੂੰ ਇੰਨਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਕਿ ਰਾਤ ਨੂੰ ਵੱਡੀ ਗਿਣਤੀ ‘ਚ ਲੋਕ ਵੀਰ ਦਵਿੰਦਰ ਕੋਲ ਇਕੱਠੇ ਹੋਣੇ ਸ਼ੁਰੂ ਹੋ ਗਏ। ਉਸ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ ਹਾਰਟ ਅਟੈਕ ਪਰੋਠੇ ਬਣਾਉਣ ਵਾਲਾ ਕਿਹਾ ਜਾਣ ਲੱਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਵੀਰ ਦਵਿੰਦਰ ਮਾਡਲ ਟਾਊਨ ਵਿੱਚ ਹੀ ਇੱਕ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ। ਪਰ ਫਿਰ ਉਸਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਆਪਣਾ ਕੰਮ ਸ਼ੁਰੂ ਕਰਨ ਤੋਂ ਬਾਅਦ, ਇੱਕ ਫੂਡ ਬਲੌਗਰ ਨੇ ਉਸਦੀ ਵੀਡੀਓ ਬਣਾਈ, ਜੋ ਵਾਇਰਲ ਵੀ ਹੋ ਗਈ। ਜਿਸ ਤੋਂ ਬਾਅਦ ਉਹ ਸ਼ਹਿਰ ‘ਚ ਕਾਫੀ ਮਸ਼ਹੂਰ ਹੋ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...

ਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ; ਮਾਪੇ ਬੱਚਿਆਂ ਨੂੰ ਲੈਣ ਦੌੜੇ

Patiala ਦੇ ਕਈ ਨਾਮੀ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਭਰੇ...

ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ, 11 ਪੰਜਾਬੀ ਨੌਜਵਾਨ ਅੱਜ ਰਾਤ ਪਹੁੰਚਣਗੇ ਵਤਨ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਜਾਣਕਾਰੀ ਦਿੱਤੀ ਹੈ ਕਿ ਆਸਟ੍ਰੇਲੀਆ ਤੋਂ 15...

ਉੱਤਰ ਪ੍ਰਦੇਸ਼ ਦਾ ਬਾਂਦਾ ਸ਼ਹਿਰ 47.6°C ਤਾਪਮਾਨ ਨਾਲ ਰਿਹਾ ਭਾਰਤ ਦਾ ਸਭ ਤੋਂ ਗਰਮ ਸ਼ਹਿਰ

ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ । ਜਦਕਿ ਉੱਤਰ...

ਰੇਲਵੇ ਲਾਈਨ ਧਮਾਕੇ ਦਾ ਮਾਸਟਰਪਲਾਨ ਬੇਨਕਾਬ, ISI ਲਿੰਕ ਦੀ ਜਾਂਚ

ਪਟਿਆਲਾ ਪੁਲਿਸ ਨੇ ਸ਼ੰਭੂ-ਅੰਬਾਲਾ ਰੇਲਵੇ ਲਾਈਨ ‘ਤੇ ਹੋਏ ਬੰਬ ਧਮਾਕੇ ਦੀ ਮਾਮਲੇ ਵਿਚ ਪਾਕਿਸਤਾਨ...

ਰੁਸਤਮ-ਏ-ਹਿੰਦ ਜੱਸਾ ਪੱਟੀ ਸਾਥੀਆਂ ਸਣੇ AAP ‘ਚ ਹੋਏ ਸ਼ਾਮਲ, CM ਮਾਨ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ

ਪੰਜਾਬ ਦੇ ਗੌਰਵ ਅਤੇ ‘ਰੁਸਤਮ-ਏ-ਹਿੰਦ’ ਜੱਸਾ ਭੱਟੀ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ...

ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ਧ.ਮਾ.ਕੇ ‘ਚ ਮਰਿਆ ਜਗਰੂਪ ਸਿੰਘ ਹੀ ਸੀ ਸਾਜਿਸ਼ਕਰਤਾ

ਦੇਰ ਰਾਤ ਸ਼ੰਭੂ ਬਾਰਡਰ ਨੇੜੇ ਰੇਲਵੇ ਲਾਈਨ 'ਤੇ ਧਮਾਕਾ ਹੋਇਆ। ਇਸ ਦੌਰਾਨ, ਪਟੜੀ ਨੂੰ...