ਹਿੰਦੀ ਫਿਲਮਾਂ ਦੇ ਮਸ਼ਹੂਰ ਕਾਮੇਡੀ ਅਦਾਕਾਰ ਬੀਰਬਲ ਦਾ ਮੰਗਲਵਾਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਨੇ 84 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਪੁਰਾਣੇ ਦੋਸਤ ਅਤੇ ਸਾਥੀ ਜੁਗਨੂੰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਬੀਰਬਲ ਦਾ ਅਸਲੀ ਨਾਮ ਸਤਿੰਦਰ ਕੁਮਾਰ ਖੋਸਲਾ ਹੈ। ਫਿਲਮ ਅਨੀਤਾ ਦੀ ਸ਼ੂਟਿੰਗ ਦੌਰਾਨ ਅਦਾਕਾਰ ਮਨੋਜ ਕੁਮਾਰ ਅਤੇ ਨਿਰਦੇਸ਼ਕ ਰਾਜ ਖੋਸਲਾ ਨੂੰ ਉਨ੍ਹਾਂ ਦਾ ਨਾਂ ਗੈਰ-ਫਿਲਮੀ ਲੱਗਿਆ। ਜਿਸ ਤੋਂ ਬਾਅਦ ਸਤਿੰਦਰ ਕੁਮਾਰ ਖੋਸਲਾ ਦਾ ਨਾਂ ਬੀਰਬਲ ਰੱਖਿਆ ਗਿਆ।
ਬੀਰਬਲ ਨੇ ਮਨੋਜ ਕੁਮਾਰ ਦੀ ਫਿਲਮ ਉਪਕਾਰ ਨਾਲ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਹਿੰਦੀ, ਮਰਾਠੀ ਅਤੇ ਭੋਜਪੁਰੀ ਵਿੱਚ 500 ਤੋਂ ਵੱਧ ਫਿਲਮਾਂ ਚ ਕੰਮ ਕੀਤਾ ਜਿਨ੍ਹਾਂ ‘ਚ ਅਮੀਰ ਗਰੀਬ, ਰਾਸਤੇ ਕਾ ਪੱਥਰ, ਸੁਨ ਮੇਰੀ ਲੈਲਾ, ਅਨੀਤਾ, ਇੰਸਾਨ, ਏਕ ਮਹਿਲ ਕਾ ਸਪਨਾ ਹੋ, ਮੁਹੱਬਤ ਕੀ ਆਰਜ਼ੂ, ਬੇਦਕ, ਇਮਾਨਦਾਰ, ਦੋ ਬਦਨ, ਪਾਗਲ ਕਹੀਂ ਕਾ’ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ।
----------- Advertisement -----------
ਕਾਮੇਡੀ ਅਦਾਕਾਰ ਬੀਰਬਲ ਦਾ ਦਿਹਾਂਤ, 84 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Published on
----------- Advertisement -----------

----------- Advertisement -----------