ਪਰਿਣੀਤਾ ਅਤੇ ਮਰਦਾਨੀ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਪ੍ਰਦੀਪ ਸਰਕਾਰ ਦਾ ਸ਼ੁੱਕਰਵਾਰ ਨੂੰ ਮੁੰਬਈ ‘ਚ ਦਿਹਾਂਤ ਹੋ ਗਿਆ। ਬਾਲੀਵੁੱਡ ਫਿਲਮ ਮੇਕਰ ਹੰਸਲ ਮਹਿਤਾ ਨੇ ਇਹ ਖਬਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। 67 ਸਾਲ ਦੀ ਉਮਰ ‘ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।
ਪ੍ਰਦੀਪ ਸਰਕਾਰ ਅਤੇ ਹੰਸਲ ਮਹਿਤਾ ਬਹੁਤ ਚੰਗੇ ਦੋਸਤ ਸਨ। ਨਿਰਦੇਸ਼ਕ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਕਰੀਬੀ ਦੋਸਤ ਹੰਸਲ ਮਹਿਤਾ ਨੇ ਹੀ ਕੀਤੀ ਹੈ। ਉਨ੍ਹਾਂ ਲਿਖਿਆ- ਪ੍ਰਦੀਪ ਸਰਕਾਰ ਦਾਦਾ, ਆਰ.ਆਈ.ਪੀ। ਖਬਰਾਂ ਮੁਤਾਬਕ ਪ੍ਰਦੀਪ ਨੇ ਸਵੇਰੇ 3.30 ਵਜੇ ਆਖਰੀ ਸਾਹ ਲਿਆ। ਰਿਪੋਰਟਾਂ ਅਨੁਸਾਰ, ਉਹ ਡਾਇਲਸਿਸ ‘ਤੇ ਸਨ ਅਤੇ ਉਨ੍ਹਾਂ ਦਾ ਪੋਟਾਸ਼ੀਅਮ ਦਾ ਪੱਧਰ ਘੱਟ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਇਰੈਕਟਰ ਦੀ ਮੌਤ ਹੋ ਗਈ।
ਜੇ ਪ੍ਰਦੀਪ ਸਰਕਾਰ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਸਾਲ 2005 ‘ਚ ਉਨ੍ਹਾਂ ਨੇ ਫਿਲਮ ‘ਪਰਿਣੀਤਾ’ ਨਾਲ ਨਿਰਦੇਸ਼ਨ ਦੀ ਦੁਨੀਆ ‘ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਲਾਗਾ ਚੁਨਰੀ ਮੈਂ ਦਾਗ’, ‘ਲਫੰਗੇ ਪਰਿੰਦੇ’, ‘ਮਰਦਾਨੀ’ ਅਤੇ ‘ਹੈਲੀਕਾਪਟਰ ਈਲਾ’ ਫਿਲਮਾਂ ਦਾ ਸਫਲਤਾਪੂਰਵਕ ਨਿਰਦੇਸ਼ਨ ਕੀਤਾ। ਉਨ੍ਹਾਂ ਦੇ ਕੰਮ ਲਈ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪ੍ਰਦੀਪ ਨੂੰ ਫਿਲਮਫੇਅਰ ਅਵਾਰਡ ਅਤੇ ਜ਼ੀ ਸਿਨੇ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੀ ਮੌਤ ‘ਤੇ ਬਾਲੀਵੁੱਡ ਚ ਸੋਗ ਦੀ ਲਹਿਰ ਹੈ।
----------- Advertisement -----------
ਨਹੀਂ ਰਹੇ ‘ਪਰਿਣੀਤਾ’ ਦੇ ਨਿਰਦੇਸ਼ਕ ਪ੍ਰਦੀਪ ਸਰਕਾਰ, 67 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
Published on
----------- Advertisement -----------
----------- Advertisement -----------












