ਅਦਾਕਾਰਾ ਰਸ਼ਮਿਕਾ ਮੰਦਾਨਾ ਹਾਦਸੇ ‘ਚ ਵਾਲ-ਵਾਲ ਬਚ ਗਈ। ਦਰਅਸਲ ਜਿਸ ਫਲਾਈਟ ਰਾਹੀਂ ਅਦਾਕਾਰਾ ਮੁੰਬਈ ਤੋਂ ਹੈਦਰਾਬਾਦ ਜਾ ਰਹੀ ਸੀ, ਉਸ ਦੀ ਐਮਰਜੈਂਸੀ ਲੈਂਡਿੰਗ ਹੋਈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰਸ਼ਮੀਕਾ ਨੇ ਸੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕਰਕੇ ਆਪਣਾ ਅਨੁਭਵ ਸਾਂਝਾ ਕੀਤਾ ਹੈ।
ਰਸ਼ਮੀਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਇਸ ‘ਚ ਉਨ੍ਹਾਂ ਨਾਲ ਸਾਊਥ ਅਦਾਕਾਰਾ ਸ਼ਰਧਾ ਦਾਸ ਵੀ ਨਜ਼ਰ ਆਈ। ਫੋਟੋ ਸ਼ੇਅਰ ਕਰਦੇ ਹੋਏ ਰਸ਼ਮੀਕਾ ਨੇ ਲਿਖਿਆ, ‘ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਤਰ੍ਹਾਂ ਮੌਤ ਤੋਂ ਬਚੇ ਹਾਂ।’
ਫਲਾਈਟ ਦੇ ਬੁਲਾਰੇ ਦਾ ਇਸ ਮਾਮਲੇ ‘ਤੇ ਕੁਝ ਹੋਰ ਕਹਿਣਾ ਹੈ। ਫਲਾਈਟ ਪਾਇਲਟ ਮੁਤਾਬਕ ਇਹ ਮਾਮਲਾ ਇੰਨਾ ਵੱਡਾ ਨਹੀਂ ਸੀ। ਹਾਂ ਫਲਾਈਟ ‘ਚ ਕੁਝ ਸਮੱਸਿਆ ਆਈ ਸੀ, ਜਿਸ ਦੀ ਸਮੇਂ ਸਿਰ ਜਾਂਚ ਕੀਤੀ ਗਈ। ਇਕ ਰਿਪੋਰਟ ਮੁਤਾਬਕ ਰਸ਼ਮੀਕਾ ਜਿਸ ਫਲਾਈਟ ‘ਚ ਸਫਰ ਕਰ ਰਹੀ ਸੀ, ਉਸ ‘ਚ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਮਾਮਲੇ ‘ਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ ਹੈ।
----------- Advertisement -----------
ਰਸ਼ਮੀਕਾ ਮੰਦਾਨਾ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ: ਅਦਾਕਾਰਾ ਨੇ ਪੋਸਟ ਸ਼ੇਅਰ ਕਰ ਲਿਖਿਆ- “ਅੱਜ ਮੌ/ਤ ਤੋਂ…”
Published on
----------- Advertisement -----------
----------- Advertisement -----------












