ਸਾਊਥ ਐਂਟਰਟੇਨਮੈਂਟ ਇੰਡਸਟਰੀ ਤੋਂ ਇਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਮਸ਼ਹੂਰ ਮਲਿਆਲਮ ਟੀਵੀ ਅਦਾਕਾਰਾ ਡਾਕਟਰ ਪ੍ਰਿਆ ਇਸ ਦੁਨੀਆਂ ਵਿੱਚ ਨਹੀਂ ਰਹੀ। ਡਾਕਟਰ ਪ੍ਰਿਆ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ 8 ਮਹੀਨਿਆਂ ਤੋਂ ਗਰਭਵਤੀ ਸੀ। ਫਿਲਹਾਲ ਉਸਦਾ ਬੱਚਾ ICU ਵਿੱਚ ਹੈ। ਪਰ ਅਦਾਕਾਰਾ ਦੀ ਅਚਾਨਕ ਹੋਈ ਮੌਤ ਨੇ ਪੂਰੀ ਮਨੋਰੰਜਨ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਅਦਾਕਾਰ ਕਿਸ਼ੋਰ ਸੱਤਿਆ ਨੇ ਸੋਸ਼ਲ ਮੀਡੀਆ ‘ਤੇ ਡਾਕਟਰ ਪ੍ਰਿਆ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਅਦਾਕਾਰ ਕਿਸ਼ੋਰ ਨੇ ਦੱਸਿਆ, ਪ੍ਰਿਆ 8 ਮਹੀਨੇ ਦੀ ਗਰਭਵਤੀ ਸੀ ਅਤੇ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਬੱਚਾ ਆਈਸੀਯੂ ਵਿੱਚ ਹੈ। ਕਿਸ਼ੋਰ ਨੇ ਇਹ ਵੀ ਲਿਖਿਆ ਕਿ ਉਹ ਮੰਗਲਵਾਰ ਨੂੰ ਰੈਗੂਲਰ ਚੈਕਅੱਪ ਲਈ ਹਸਪਤਾਲ ਗਏ ਸਨ ਅਤੇ ਫਿਰ ਅਚਾਨਕ ਪ੍ਰਿਆ ਨੂੰ ਦਿਲ ਦਾ ਦੌਰਾ ਪੈ ਗਿਆ।
ਕਿਸ਼ੋਰ ਨੇ ਆਪਣੀ ਪੋਸਟ ‘ਚ ਲਿਖਿਆ, ਉਹ ਆਪਣੀ ਮਾਂ ਦੀ ਇਕਲੌਤੀ ਬੇਟੀ ਸੀ, ਮਾਂ ਸਦਮੇ ‘ਚ ਹੈ ਅਤੇ ਰੋ- ਰੋ ਕੇ ਬੁਰਾ ਹਾਲ ਹੈ। ਪ੍ਰਿਆ ਦੇ ਪਤੀ ਦੀਆਂ ਅੱਖਾਂ ਵਿਚ ਪਤਨੀ ਨੂੰ ਗੁਆਉਣ ਦਾ ਦਰਦ ਸਾਫ਼ ਦਿਖਾਈ ਦੇ ਰਿਹਾ ਸੀ। ਦੱਸ ਦਈਏ ਕਿ ਡਾ: ਪ੍ਰਿਆ ਮਲਿਆਲਮ ਟੈਲੀਵਿਜ਼ਨ ਦਾ ਪ੍ਰਸਿੱਧ ਚਿਹਰਾ ਰਹੀ ਹੈ। ਅਭਿਨੇਤਰੀ ਨੇ ਕਰੁਥਮੁਥੂ ਵਿੱਚ ਆਪਣੀ ਭੂਮਿਕਾ ਲਈ ਕਾਫੀ ਲਾਈਮਲਾਈਟ ਹਾਸਲ ਕੀਤੀ ਸੀ।
----------- Advertisement -----------
ਮਸ਼ਹੂਰ ਟੀਵੀ ਅਦਾਕਾਰਾ ਦੀ ਅਚਾਨਕ ਮੌ+ਤ, ਮਨੋਰੰਜਨ ਜਗਤ ਚ ਸੋਗ ਦੀ ਲਹਿਰ
Published on
----------- Advertisement -----------

----------- Advertisement -----------