September 9, 2026, 8:40 pm
----------- Advertisement -----------
HomeNewsEntertainment‘ਗਦਰ 2’ ਦੀ ਸ਼ੂਟਿੰਗ ਲੋਕੇਸ਼ਨ ’ਤੇ ਵਿਵਾਦ, ਮਕਾਨ ਮਾਲਕ ਨੇ ਨੁਕਸਾਨ ਸਣੇ...

‘ਗਦਰ 2’ ਦੀ ਸ਼ੂਟਿੰਗ ਲੋਕੇਸ਼ਨ ’ਤੇ ਵਿਵਾਦ, ਮਕਾਨ ਮਾਲਕ ਨੇ ਨੁਕਸਾਨ ਸਣੇ ਭੇਜਿਆ 56 ਲੱਖ ਦਾ ਬਿੱਲ

Published on

----------- Advertisement -----------

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ 2 ਦੀ ਸ਼ੂਟਿੰਗ ਪਾਲਮਪੁਰ ਦੇ ਭਲੇਦ ਪਿੰਡ ‘ਚ 10 ਦਿਨ ਚੱਲੀ। ਫ਼ਿਲਮ ਦੀ ਸ਼ੂਟਿੰਗ ਦੇ ਕਈ ਮੁੱਖ ਦ੍ਰਿਸ਼ ਪਾਲਮਪੁਰ ’ਚ ਫ਼ਿਲਮਾਏ ਗਏ। ਕਾਂਗੜਾ ’ਚ ਪਾਲਮਪੁਰ ਦੇ ਭਲੇੜ ਪਿੰਡ ’ਚ ‘ਗਦਰ 2’ ਦੀ ਫ਼ਿਲਮ ਲਈ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨਾਲ ਕਈ ਫ਼ਿਲਮੀ ਸਿਤਾਰੇ ਪਹੁੰਚੇ ਤੇ 10 ਦਿਨਾਂ ਤਕ ਲਾਈਟ, ਕੈਮਰਾ, ਐਕਸ਼ਨ ਦੀ ਗੂੰਜ ਪਿੰਡ ਦੇ ਨਾਲ-ਨਾਲ ਸੂਬੇ ’ਚ ਸੁਣਨ ਨੂੰ ਮਿਲੀ।ਇਸ ਦੌਰਾਨ ਇੱਕ ਵਿਵਾਦ ਵੀ ਸਾਹਮਣੇ ਆਇਆ ਹੈ।

ਜਿਸ ਘਰ ‘ਚ ਇਹ ਵਿਵਾਦ ਸਾਹਮਣੇ ਆਇਆ ਹੈ, ਉਸ ਘਰ ਦੇ ਮਾਲਕ ਨੇ ਦੋਸ਼ ਲਾਇਆ ਹੈ ਕਿ ਉਸ ਨਾਲ ਧੋਖਾ ਕੀਤਾ ਗਿਆ ਹੈ।ਮਕਾਨ ਮਾਲਕ ਦੀ ਮੰਨੀਏ ਤਾਂ ਫ਼ਿਲਮ ਦੀ ਸ਼ੂਟਿੰਗ ਲਈ ਸਿਰਫ 3 ਕਮਰੇ ਤੇ ਇਕ ਹਾਲ ਦੀ ਵਰਤੋਂ ਲਈ 11 ਹਜ਼ਾਰ ਪ੍ਰਤੀ ਦਿਨ ਦੇਣ ਦੀ ਗੱਲ ਹੋਈ ਸੀ ਪਰ ਫ਼ਿਲਮ ’ਚ ਪੂਰਾ ਘਰ, ਇਸ ਦੇ ਨਾਲ 2 ਕਨਾਲ ਜ਼ਮੀਨ ਤੇ ਵੱਡੇ ਭਰਾ ਦਾ ਘਰ ਵੀ ਸ਼ੂਟਿੰਗ ਲਈ ਵਰਤਿਆ ਗਿਆ। ਇਸ ’ਤੇ ਘਰ ਦੇ ਮਾਲਕ ਨੇ ਸਾਰਾ ਬਜਟ ਬਣਾ ਕੇ ਨੁਕਸਾਨ ਸਮੇਤ 56 ਲੱਖ ਰੁਪਏ ਦੀ ਫੀਸ ਬਣਾਈ, ਜਿਸ ’ਤੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ।ਘਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਤੇ ਜੋ ਵਾਅਦਾ ਉਨ੍ਹਾਂ ਨਾਲ ਕੀਤਾ ਗਿਆ ਸੀ, ਉਹ ਪੂਰਾ ਨਹੀਂ ਕੀਤਾ ਗਿਆ। ਉਹ ਕੰਪਨੀ ਵਲੋਂ ਦਿੱਤੇ ਗਏ 11 ਹਜ਼ਾਰ ਉਨ੍ਹਾਂ ਨੂੰ ਵਾਪਸ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਦੀ ਬੇਨਤੀ ਹੈ ਕਿ ਉਨ੍ਹਾਂ ਦੇ ਘਰ ਦਾ ਸ਼ੂਟ ਫ਼ਿਲਮ ’ਚ ਵਰਤਿਆ ਨਾ ਜਾਵੇ।ਗਦਰ 2 ਦੀ ਗੱਲ ਕਰੀਏ ਤਾਂ ਇਹ ਫਿਲਮ ਸਾਲ 2001 ਵਿੱਚ ਆਈ ਸੰਨੀ ਦਿਓਲ ਦੀ ਬਲਾਕਬਸਟਰ ਫਿਲਮ ਗਦਰ ਦਾ ਸੀਕਵਲ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...