ਗਿੱਪੀ ਗਰੇਵਾਲ ਆਪਣੀ ਸਿਨੇਮਾ ਜ਼ਿੰਦਗੀ ਦਾ ਪੂਰਾ ਆਨੰਦ ਲੈ ਰਹੇ ਹਨ ਅਤੇ 2021 ਇਸਦੀ ਵੱਡੀ ਉਦਾਹਰਣ ਹੈ। ਉਸਨੇ ਆਪਣੀਆਂ ਆਉਣ ਵਾਲੀਆਂ ਕਈ ਫਿਲਮਾਂ ਨੂੰ ਰਿਲੀਜ਼ ਕੀਤਾ ਅਤੇ ਕਈ ਫਿਲਮਾਂ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਸ ਨੇ ਸਾਲ 2022 ਲਈ ਆਪਣਾ ਕੈਲੰਡਰ ਪਹਿਲਾਂ ਹੀ ਬੁੱਕ ਕਰ ਦਿੱਤਾ। ਗਿੱਪੀ ਵਲੋਂ ਐਲਾਨ ਕੀਤੀ ਉਸ ਦੀ ਲਿਸਟ ਚੋਂ ਉਸ ਦੀ ਆਉਣ ਵਾਲੀ ਪੰਜਾਬੀ ਫਿਲਮ ਹਨੀਮੂਨ ਜਿਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ । ਇਸ ਦਾ ਇੱਕ ਵੀਡੀਓ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ਕਿ ‘ਇਟਸ ਰੈਪ’ ਜਿਸ ਤੋਂ ਬਾਅਦ ਉਹ ਜੈਸਮੀਨ ਭਸੀਨ ਦੇ ਨਾਲ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ‘ਤੇ ਖੁਸ਼ੀ ਦੇ ਨਾਲ ਟੱਪਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ । ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਇਹ ਫ਼ਿਲਮ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਸੀ । ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੀ ਫ਼ਿਲਮ ‘ਮਾਂ’ ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਅਤੇ ਮਈ ਮਹੀਨੇ ‘ਚ ਇਹ ਫ਼ਿਲਮ ਦਰਸ਼ਕਾਂ ਦੇ ਰੁਬਰੂ ਹੋ ਜਾਵੇਗੀ । ਦੱਸ ਦਈਏ ਕਿ ਫਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਨੇ ਕੀਤਾ ਹੈ, ਜੋ ਕਿ ਇੱਕ ਮਸ਼ਹੂਰ ਟੀਵੀ ਸੀਰੀਅਲ ਅਤੇ ਪੰਜਾਬੀ ਫਿਲਮ ਨਿਰਦੇਸ਼ਕ ਹੈ। ਪੰਜਾਬੀ ਕਾਮੇਡੀ ਡਰਾਮਾ ਫਿਲਮ ਹਨੀਮੂਨ ਨੂੰ ਟੀ-ਸੀਰੀਜ਼ ਅਤੇ ਬਵੇਜਾ ਸਟੂਡੀਓਜ਼ ਪੇਸ਼ ਕਰ ਰਹੇ ਹਨ।












