ਮਹਾਭਾਰਤ ‘ਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਦਾ ਸੋਮਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 78 ਸਾਲ ਦੇ ਸਨ। ਪੇਂਟਲ ਪਿਛਲੇ ਦੋ ਹਫ਼ਤਿਆਂ ਤੋਂ ਮੁੰਬਈ ਦੇ ਅੰਧੇਰੀ ਦੇ ਹਸਪਤਾਲ ਵਿੱਚ ਦਾਖ਼ਲ ਸਨ। ਗੁਫੀ ਨੂੰ ਦਿਲ ਅਤੇ ਗੁਰਦਿਆਂ ਦੀਆਂ ਬਿਮਾਰੀਆਂ ਸਨ। ਗੁਫੀ ਦੇ ਭਤੀਜੇ, ਹਿਤੇਨ ਪੇਂਟਲ ਅਤੇ ਉਸਦੇ ਮਹਾਭਾਰਤ ਸਹਿ-ਸਟਾਰ ਸੁਰਿੰਦਰ ਪਾਲ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਅੱਜ ਸ਼ਾਮ 4 ਤੋਂ 5 ਵਜੇ ਦਰਮਿਆਨ ਓਸ਼ੀਵਾਰਾ ਸ਼ਮਸ਼ਾਨਘਾਟ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਦੱਸ ਦਈਏ ਕਿ ਗੁਫੀ ਦੀ ਸਿਹਤ ਇੱਕ ਹਫ਼ਤਾ ਪਹਿਲਾਂ ਵਿਗੜ ਗਈ ਸੀ। ਉਸ ਸਮੇਂ ਉਹ ਫਰੀਦਾਬਾਦ ਵਿੱਚ ਸਨ। ਪਹਿਲਾਂ ਉਨ੍ਹਾਂ ਨੂੰ ਫਰੀਦਾਬਾਦ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਿਰ ਹਾਲਤ ਵਿਗੜਨ ‘ਤੇ ਉਨ੍ਹਾਂ ਨੂੰ ਮੁੰਬਈ ਲਿਆਂਦਾ ਗਿਆ। ਮਹਾਭਾਰਤ ‘ਚ ਅਰਜੁਨ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਫਿਰੋਜ਼ ਖਾਨ ਨੇ ਕਿਹਾ, “ਗੁਫੀ ਪਿਛਲੇ ਦੋ ਦਿਨਾਂ ਤੋਂ ਹੋਸ਼ ‘ਚ ਨਹੀਂ ਸਨ। ਉਹ ਆਈ.ਸੀ.ਯੂ. ‘ਚ ਸਨ। ਗੁੱਫੀ ਦੀ ਵਜ੍ਹਾ ਨਾਲ ਹੀ ਉਸ ਨੂੰ ਮਹਾਭਾਰਤ ‘ਚ ਕੰਮ ਮਿਲਿਆ ਸੀ। ਅਰਜੁਨ ਦੀ ਭੂਮਿਕਾ ਲਈ ਮੇਰਾ ਆਡੀਸ਼ਨ ਦਵਾਇਆ, ਮੈਂ ਇਸ ਦੇ ਲਈ ਹਮੇਸ਼ਾ ਗੁਫੀ ਦਾ ਧੰਨਵਾਦੀ ਰਹਾਂਗਾ।”
----------- Advertisement -----------
ਮਹਾਭਾਰਤ ‘ਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਦਾ ਦੇਹਾਂਤ
Published on
----------- Advertisement -----------
----------- Advertisement -----------












