ਨਵੀਂ ਦਿੱਲੀ— ਵਿਆਹਾਂ ਦੇ ਸੀਜ਼ਨ ‘ਚ ਲਗਾਤਾਰ ਝਗੜਾ ਹੁੰਦਾ ਰਹਿੰਦਾ ਹੈ। ਹਿਨਾ ਖ਼ਾਨ ਬੀਤੇ ਦਿਨ ਆਪਣੇ ਮੈਨੇਜਰ ਦੇ ਵਿਆਹ ‘ਚ ਪਹੁੰਚੀ । ਜਿੱਥੇ ਉਸ ਨੇ ਵਿਆਹ ‘ਚ ਖੂਬ ਮਸਤੀ ਕੀਤੀ । ਮੈਨੇਜਰ ਕੌਸ਼ਲ ਜੋਸ਼ੀ ਦੇ ਵਿਆਹ ‘ਚ ਜਦੋਂ ਜੁੱਤੀ ਚੋਰੀ ਕਰਨ ਦੀ ਰਸਮ ਦਾ ਸਮਾਂ ਆਇਆ ਤਾਂ ਹਿਨਾ ਨੇ ਆਪਣੇ ਮੈਨੇਜਰ ਕੌਸ਼ਲ ਜੋਸ਼ੀ ਤੋਂ 1 ਲੱਖ 11 ਹਜ਼ਾਰ ਰੁਪਏ ਦੀ ਮੰਗ ਕੀਤੀ। ਕੌਸ਼ਲ ਨੇ ਉਸ ਨੂੰ ਭਰੋਸਾ ਵੀ ਦਿੱਤਾ ਕਿ ਉਹ 1ਲੱਖ 11 ਹਜ਼ਾਰ ਦੇਵੇਗਾ। ਉਸ ਨੇ ਹਿਨਾ ਤੇ ਹੋਰ ਲੋਕਾਂ ਦੀ ਗੱਲ ਸੁਣ ਕੇ 75 ਹਜ਼ਾਰ ਦੇ ਦਿੱਤੇ। ਬਾਕੀ ਬਾਅਦ ਵਿੱਚ ਦੇਣ ਲਈ ਕਿਹਾ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਜੋ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਹਿਨਾ ਖਾਨ ਮੈਨੇਜਰ ਕੌਸ਼ਲ ਜੋਸ਼ੀ ਅਤੇ ਉਨ੍ਹਾਂ ਦੀ ਪਤਨੀ ਨਾਲ ਨਜ਼ਰ ਆ ਰਹੀ ਹੈ। ਹਿਨਾ ਨੇ ਇਸ ਮੌਕੇ ਲਈ ਪੀਲੇ ਰੰਗ ਦੀ ਸਾੜ੍ਹੀ ਚੁਣੀ। ਹਿਨਾ ਪੂਰੇ ਲੁੱਕ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਲੋਕ ਹਿਨਾ ਅਤੇ ਉਸ ਦੇ ਮੈਨੇਜਰ ਦੀ ਬਾਂਡਿੰਗ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇਸ ਵਿਆਹ ‘ਚ ਭਾਰਤੀ ਸਿੰਘ, ਅਲੀ ਗੋਨੀ, ਜੈਸਮੀਨ ਭਸੀਨ, ਰੂਪਾਲੀ ਗਾਂਗੁਲੀ, ਅਵਨੀਤ ਕੌਰ ਸਮੇਤ ਕਈ ਹੋਰ ਟੀਵੀ ਸਿਤਾਰੇ ਪਹੁੰਚੇ।
----------- Advertisement -----------
ਇਕ ਦੋ ਹਜ਼ਾਰ ਨਹੀਂ ,ਬਲਕਿ ਹਿਨਾ ਖ਼ਾਨ ਨੇ ਵਿਆਹ ‘ਚ ਜੁੱਤੀ ਚੋਰੀ ਦੀ ਰਸਮ ਦੌਰਾਨ ਮੰਗੀ ਏਨੀ ਰਕਮ,ਦੇਖੋ ਵੀਡੀਓ
Published on
----------- Advertisement -----------












