ਮਸ਼ਹੂਰ ਟੀਵੀ ਸੀਰੀਜ਼ ਬਰੁਕਲਿਨ 99 ਵਿੱਚ ਕੈਪਟਨ ਰੇਮੰਡ ਦੀ ਭੂਮਿਕਾ ਨਿਭਾਉਣ ਵਾਲੇ ਹਾਲੀਵੁੱਡ ਅਦਾਕਾਰ ਆਂਦਰੇ ਬਰੌਗਰ ਦਾ ਦਿਹਾਂਤ ਹੋ ਗਿਆ ਹੈ। ਬਰੁਕਲਿਨ 99, ਫੈਂਟੇਸਟਿਕ ਫੋਰ ਅਤੇ ਪੈਸੈਂਜਰਸ ਵਰਗੀਆਂ ਫਿਲਮਾਂ ਅਤੇ ਸੀਰੀਜ਼ ‘ਚ ਨਜ਼ਰ ਆ ਚੁੱਕੇ ਅਦਾਕਾਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ, ਜਿਸ ਦੌਰਾਨ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਆਂਦਰੇ ਆਪਣੇ ਕਾਮਿਕ ਰੋਲ ਲਈ ਹਾਲੀਵੁੱਡ ਵਿੱਚ ਕਾਫੀ ਮਸ਼ਹੂਰ ਸਨ। ਉਨ੍ਹਾਂ ਨੇ 1993 ਤੋਂ 1999 ਤੱਕ ਪ੍ਰਸਾਰਿਤ ਨਾਟਕ ਲੜੀ ਹੋਮੀਸਾਈਡ: ਲਾਈਫ ਆਨ ਦ ਸਟ੍ਰੀਟ ਵਿੱਚ ਇੱਕ ਪੁਲਿਸ ਇੰਸਪੈਕਟਰ ਵਜੋਂ ਭੂਮਿਕਾ ਨਿਭਾਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਖਰੀ ਪਛਾਣ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ 2013 ਤੋਂ 2021 ਤੱਕ ਪ੍ਰਸਾਰਿਤ ਮਸ਼ਹੂਰ ਕਾਮੇਡੀ ਸ਼ੋਅ ਬਰੁਕਲਿਨ 99 ਵਿੱਚ ਕੈਪਟਨ ਰੇਮੰਡ ਹੋਲਟ ਦੀ ਮਜ਼ਾਕੀਆ ਭੂਮਿਕਾ ਨਿਭਾਈ।
ਅਦਾਕਾਰ ਬਰੌਗਰ ਨੂੰ 11 ਵਾਰ ਪ੍ਰਾਈਮ ਟਾਈਮ ਐਮੀ ਅਵਾਰਡਸ ਲਈ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿੱਚੋਂ ਉਨ੍ਹਾਂ ਨੇ ਦੋ ਵਾਰ ਐਮੀ ਜਿੱਤਿਆ ਹੈ। ਐਮੀ ਤੋਂ ਇਲਾਵਾ ਬ੍ਰੌਗਰ ਨੂੰ 2 ਗੋਲਡਨ ਗਲੋਬ ਅਵਾਰਡਾਂ ਲਈ ਵੀ ਨਾਮਜ਼ਦ ਕੀਤਾ ਗਿਆ ਹੈ। 1997 ਵਿੱਚ ਪੀਪਲ ਮੈਗਜ਼ੀਨ ਨੇ ਬਰੌਗਰ ਨੂੰ ਦੁਨੀਆ ਦੇ 50 ਸਭ ਤੋਂ ਖੂਬਸੂਰਤ ਲੋਕਾਂ ਵਿੱਚ ਸ਼ਾਮਲ ਕੀਤਾ।
----------- Advertisement -----------
2 ਵਾਰ ਐਮੀ ਐਵਾਰਡ ਵਿਜੇਤਾ ਰਹੇ ਹਾਲੀਵੁੱਡ ਅਦਾਕਾਰ Andre Braugher ਦਾ ਦਿਹਾਂਤ
Published on
----------- Advertisement -----------
----------- Advertisement -----------












