ਅਭਿਨੇਤਰੀ ਇਲਿਆਨਾ ਡੀ’ਕਰੂਜ਼ ਨੇ ਮੰਗਲਵਾਰ ਸਵੇਰੇ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ। ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਅਤੇ ਦੱਸਿਆ ਕਿ ਉਹ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੀ ਹੈ। ਇਲਿਆਨਾ ਨੇ ਇੰਸਟਾਗ੍ਰਾਮ ‘ਤੇ ਦੋ ਖੂਬਸੂਰਤ ਬਲੈਕ ਐਂਡ ਵ੍ਹਾਈਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਫੋਟੋ ‘ਚ ਇਕ ਛੋਟੇ ਬੱਚੇ ਦੇ ਕਪੜੇ, ਜਿਸ ‘ਤੇ ਲਿਖਿਆ ਹੈ-‘ਹੁਣ ਐਡਵੈਂਚਰ ਸ਼ੁਰੂ ਹੋ ਗਿਆ ਹੈ’। ਦੂਸਰੀ ਫੋਟੋ ਵਿੱਚ ਇੱਕ ਪੈਂਡੈਂਟ ਹੈ ਜਿਸ ਉੱਤੇ Mama ਲਿਖਿਆ ਹੋਇਆ ਹੈ। ਦੋਵਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਇਲਿਆਨਾ ਨੇ ਲਿਖਿਆ- ‘ਜਲਦੀ ਆ ਰਿਹਾ ਹੈ, ਤੁਹਾਨੂੰ ਮਿਲਣ ਦਾ ਇੰਤਜ਼ਾਰ ਨਹੀਂ ਕਰ ਸਕਦੀ।’
ਇਸ ਖੁਸ਼ਖਬਰੀ ਨੂੰ ਸ਼ੇਅਰ ਕਰਨ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਹਨ ‘ਤੇ ਇਲਿਆਨਾ ਡੀਕਰੂਜ਼ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਵੀ ਕਰ ਰਹੇ ਹਨ। ਯੂਜ਼ਰਸ ਅਦਾਕਾਰ ਤੋਂ ਸਵਾਲ ਪੁੱਛ ਰਹੇ ਹਨ ਕਿ ਇਸ ਬੱਚੇ ਦਾ ਪਿਤਾ ਕੌਣ ਹੈ? ਉਥੇ ਹੀ ਦੂਜੇ ਯੂਜ਼ਰ ਨੇ ਲਿਖਿਆ, ‘ਤੁਹਾਡਾ ਵਿਆਹ ਕਦੋਂ ਹੋਇਆ?
----------- Advertisement -----------
ਜਲਦ ਹੀ ਮਾਂ ਬਣਨ ਜਾ ਰਹੀ ਹੈ ਇਲਿਆਨਾ ਡੀ’ਕਰੂਜ਼, ਗੁੱਡ ਨਿਊਜ਼ ਸੁਣ Fans ਹੋਏ ਹੈਰਾਨ, ਪੁੱਛੇ ਅਜੀਬੋ-ਗਰੀਬ ਸਵਾਲ
Published on
----------- Advertisement -----------
----------- Advertisement -----------












