ਰਕੁਲਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦਾ ਵਿਆਹ 21 ਫਰਵਰੀ ਨੂੰ ਗੋਆ ਵਿੱਚ ਹੋਵੇਗਾ। ਹਲਦੀ ਦੀ ਰਸਮ ਨਾਲ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। ਇਹ ਜੋੜਾ ਆਪਣੇ ਵਿਆਹ ਦੇ ਸਥਾਨ ‘ਤੇ ਪਹੁੰਚ ਗਿਆ ਹੈ ਅਤੇ ਮਹਿਮਾਨਾਂ ਨੇ ਵੀ ਉੱਥੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਖਬਰਾਂ ਦੀ ਮੰਨੀਏ ਤਾਂ ਜੈਕੀ ਨੇ ਰਕੁਲ ਲਈ ਖਾਸ ਮਿਊਜ਼ੀਕਲ ਸਰਪ੍ਰਾਈਜ਼ ਦੀ ਯੋਜਨਾ ਬਣਾਈ ਹੈ। ਜੈਕੀ ਇੱਕ ਇਮੋਸ਼ਨਲ ਗੀਤ ਨਾਲ ਰਕੁਲ ਨੂੰ ਸਰਪ੍ਰਾਈਜ਼ ਕਰਨ ਜਾ ਰਹੇ ਹਨ। ਇਹ ਗੀਤ ਦੋਵਾਂ ਦੀ ਪ੍ਰੇਮ ਕਹਾਣੀ ਨੂੰ ਬਿਆਨ ਕਰੇਗਾ।
ਦੱਸ ਦਈਏ ਕਿ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਵਿਆਹ ਸਮਾਗਮ ‘ਚ ਸ਼ਾਮਿਲ ਲਈ ਕਈ ਬਾਲੀਵੁੱਡ ਸੈਲੇਬਸ ਗੋਆ ਪਹੁੰਚ ਚੁੱਕੇ ਹਨ। ਇਨ੍ਹਾਂ ‘ਚ ਵਰੁਣ ਧਵਨ, ਨਤਾਸ਼ਾ ਦਲਾਲ, ਰਿਤੇਸ਼ ਦੇਸ਼ਮੁਖ, ਈਸ਼ਾ ਦਿਓਲ ਅਤੇ ਰਾਕੁਲ ਦੀ ਖਾਸ ਦੋਸਤ ਪ੍ਰਗਿਆ ਜੈਸਵਾਲ ਦੇ ਨਾਂ ਸ਼ਾਮਲ ਹਨ।
ਇਹ ਜੋੜਾ ਦੱਖਣੀ ਗੋਆ ਸਥਿਤ ਆਈਟੀਸੀ ਗ੍ਰੈਂਡ ਹੋਟਲ ‘ਚ ਵਿਆਹ ਕਰੇਗਾ। ਇਹ ਆਲੀਸ਼ਾਨ ਹੋਟਲ ਬੀਚ ‘ਤੇ ਸਥਿਤ ਹੈ. ਇਸ ਵਿਆਹ ਵਿੱਚ ਜੋੜੇ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ। ਜੈਕੀ ਭਗਨਾਨੀ ਅਤੇ ਰਕੁਲ ਪ੍ਰੀਤ ਪਿਛਲੇ 2 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ।
----------- Advertisement -----------
ਜੈਕੀ ਨੇ ਪਲਾਨ ਕੀਤਾ ਰਕੁਲਪ੍ਰੀਤ ਲਈ ਸਰਪ੍ਰਾਈਜ਼; ਵਿਆਹ ਨੂੰ ਯਾਦਗਾਰ ਬਣਾਉਣ ਲਈ ਦੇਣਗੇ ਇਹ ਖੂਬਸੂਰਤ ਤੋਹਫਾ
Published on
----------- Advertisement -----------
----------- Advertisement -----------












