ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਗਲੈਮਰਸ ਫੋਟੋਆਂ ਅਤੇ ਵੀਡੀਓ ਨੂੰ ਫੈਨਜ਼ ਨਾਲ ਸਾਂਝਾ ਕਰਦੀ ਰਹਿੰਦੀ ਹੈ। ਹਾਲ ਹੀ ਵਿਚ ਜਾਹਨਵੀ ਨੇ ਇਕ ਵਾਰ ਫਿਰ ਤੋਂ ਆਪਣੇ ਇੰਸਟਾ ਅਕਾਊਂਟ ‘ਤੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੱਲੋ ਜਾਹਨਵੀ ਦੀਆ ਇਹਨਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਨ੍ਹਾਂ ਤਸਵੀਰਾਂ ‘ਚ ਜਾਨ੍ਹਵੀ ਕਪੂਰ ਬੇਹੱਦ ਖੂਬਸੂਰਤ ਕਫਤਾਨ ‘ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਜਾਨ੍ਹਵੀ ਰੇਤ ‘ਤੇ ਸ਼ਾਨਦਾਰ ਪੋਜ਼ ਦੇ ਰਹੀ ਹੈ। ਫੋਟੋ ਸ਼ੇਅਰ ਕਰਦੇ ਹੋਏ ਜਾਨ੍ਹਵੀ ਨੇ ਲਿਖਿਆ, ”ਜਿੱਥੇ ਤੁਸੀਂ ਬੰਜਰ ਜ਼ਮੀਨ ਦੇਖਦੇ ਹੋ, ਉੱਥੇ ਮੈਨੂੰ ਸੁਨਹਿਰੀ ਰੇਤ ਦਿਖਾਈ ਦਿੰਦੀ ਹੈ। ਫੋਟੋ ਵਿੱਚ ਜਾਹਨਵੀ ਮਾਂਗਟਿੱਕਾ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ। ਅਦਾਕਾਰਾ ਦੀ ਇਸ ਪੋਸਟ ਨੂੰ ਹੁਣ ਤੱਕ 5 ਲੱਖ 70 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਪੋਸਟ ‘ਤੇ ਫੈਨਜ਼ ਤੋਂ ਇਲਾਵਾ ਸਿਤਾਰੇ ਵੀ ਕਮੈਂਟ ਕਰ ਰਹੇ ਹਨ। ਪੋਸਟ ‘ਤੇ ਮਨੀਸ਼ ਮਲਹੋਤਰਾ, ਅੰਸ਼ੁਲਾ ਕਪੂਰ, ਤਾਰਾ ਸੁਤਾਰੀਆ, ਅਨੀਤਾ ਸ਼ਰਾਫ ਵਰਗੇ ਸਿਤਾਰਿਆਂ ਦੇ ਕਮੈਂਟਸ ਆਏ ਹਨ। ਪੋਸਟ ‘ਤੇ ਟਿੱਪਣੀ ਕਰਦੇ ਹੋਏ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, ”ਤੁਸੀਂ ਕਿੱਥੇ ਚਲੇ ਗਏ ਹੋ ਮੈਡਮ”, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ”ਤੁਸੀਂ ਇੰਨੇ ਪਿਆਰੇ ਕਿਵੇਂ ਹੋ?”। ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਨ੍ਹਵੀ ਨੂੰ ਆਖਰੀ ਵਾਰ ਰਾਜਕੁਮਾਰ ਰਾਓ ਵਿੱਚ ਦੇਖਿਆ ਗਿਆ ਸੀ।












