ਜਾਹਨਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਫਨੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਜਾਹਨਵੀ ਨੇ ਸੋਸ਼ਲ ਮੀਡਿਆ ਤੇ ਬਿਨਾਂ ਮੇਕਅੱਪ ਤਸਵੀਰ ਸ਼ੇਅਰ ਕੀਤੀ ਹੈ।
https://www.instagram.com/p/CYg1ELpv8Pn/
ਇਸ ਤਸਵੀਰ ਵਿੱਚ ਜਾਹਨਵੀ ਬਿਖਰੇ ਵਾਲ, ਮੂੰਹ ਵਿੱਚ ਥਰਮਾਮੀਟਰ ਅਤੇ ਬਿਨਾਂ ਮੇਕਅੱਪ ਨਾਲ ਨਜ਼ਰ ਆ ਰਹੀ ਹੈ। ਜਿਸ ‘ਤੇ ਪ੍ਰਸ਼ੰਸਕ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ।

ਜਾਨ੍ਹਵੀ ਦੀ ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਵੀ ਪਰੇਸ਼ਾਨ ਹਨ। ਅਜਿਹਾ ਲੱਗਦਾ ਹੈ ਜਾਹਨਵੀ ਨੂੰ ਬੁਖਾਰ ਹੋ ਗਿਆ ਸੀ ਇਹ ਤਸਵੀਰ ਉਸੇ ਸਮੇਂ ਲਈ ਗਈ ਹੈ। ਇਸ ਤਸਵੀਰ ਦੇ ਨਾਲ ਜਾਹਨਵੀ ਨੇ ਇੱਕ ਪੇਂਟਿੰਗ ਅਤੇ ਇੱਕ ਨਾਵਲ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਫਿਲਹਾਲ ਕੋਰੋਨਾ ਵਾਇਰਸ ਦੀ ਲਹਿਰ ਕਾਰਨ ਜਾਨ੍ਹਵੀ ਦੀ ਇਸ ਤਸਵੀਰ ਨੂੰ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਹਨ। ਲੋਕਾਂ ਨੂੰ ਲੱਗਾ ਕਿ ਜਾਨ੍ਹਵੀ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਸਮੇਂ ਵਿੱਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਕੋਵਿਡ-19 ਪਾਜ਼ੀਟਿਵ ਪਾਈਆਂ ਗਈਆਂ ਹਨ। ਇਨ੍ਹਾਂ ਵਿੱਚ ਜਾਨ੍ਹਵੀ ਦੇ ਭਰਾ ਅਰਜੁਨ ਕਪੂਰ ਅਤੇ ਅੰਸ਼ੁਲਾ ਕਪੂਰ ਵੀ ਸ਼ਾਮਲ ਹਨ। ਉਨ੍ਹਾਂ ਤੋਂ ਇਲਾਵਾ ਰੀਆ ਕਪੂਰ ਅਤੇ ਕਰਨ ਬੁਲਾਨੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹਾਲਾਂਕਿ, ਅਨਿਲ ਕਪੂਰ ਅਤੇ ਬੋਨੀ ਕਪੂਰ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।











