ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ, ਉਸ ਦੀ ਭੈਣ ਖੁਸ਼ੀ ਕਪੂਰ ਅਤੇ ਫਿਲਮ ਨਿਰਮਾਤਾ ਪਿਤਾ ਬੋਨੀ ਕਪੂਰ ਨੇ 2023 ਦੇ ਅੰਤ ਵਿੱਚ ਕਰੋੜਾਂ ਰੁਪਏ ਦੀ ਇੱਕ ਵੱਡੀ ਡੀਲ ਸਾਈਨ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੇ ਮੁੰਬਈ ਦੇ ਅੰਧੇਰੀ ਇਲਾਕੇ ‘ਚ ਸਥਿਤ ਗ੍ਰੀਨ ਏਕਰਸ ਸੁਸਾਇਟੀ ‘ਚ ਆਪਣੇ 4 ਅਪਾਰਟਮੈਂਟ ਵੇਚੇ ਹਨ। ਇਨ੍ਹਾਂ ਵਿੱਚੋਂ ਸਿਧਾਰਥ ਨਰਾਇਣ ਅਤੇ ਅੰਜੂ ਨਰਾਇਣ ਨੇ 1870 ਵਰਗ ਫੁੱਟ ਦਾ ਇੱਕ-ਇਕ ਅਪਾਰਟਮੈਂਟ ਖਰੀਦਿਆ ਹੈ, ਜਦਕਿ ਮੁਸਕਾਨ ਬਹਿਰਵਾਨੀ ਅਤੇ ਲਲਿਤ ਬਹਿਰਵਾਨੀ ਨੇ 1614 ਵਰਗ ਫੁੱਟ ਦੇ ਦੋ ਫਲੈਟ ਖਰੀਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਮੈਗਾ ਡੀਲ ‘ਚ ਬੋਨੀ ਕਪੂਰ ਅਤੇ ਉਨ੍ਹਾਂ ਦੀਆਂ ਬੇਟੀਆਂ ਨੂੰ 12 ਕਰੋੜ ਰੁਪਏ ਮਿਲੇ ਹਨ। ਇਹ ਫਲੈਟ ਦੋਵਾਂ ਖਰੀਦਦਾਰ ਪਰਿਵਾਰਾਂ ਨੂੰ 6-6 ਕਰੋੜ ਰੁਪਏ ਦੀ ਕੀਮਤ ਵਿੱਚ ਵੇਚੇ ਗਏ ਹਨ। ਕੁਝ ਮਹੀਨੇ ਪਹਿਲਾਂ ਰਣਵੀਰ ਸਿੰਘ ਨੇ ਵੀ ਆਪਣੇ ਦੋ ਫਲੈਟ 15.24 ਕਰੋੜ ਰੁਪਏ ਵਿੱਚ ਵੇਚੇ ਸਨ।
ਦੱਸ ਦਈਏ ਕਿ ਜਾਨ੍ਹਵੀ ਕਪੂਰ ਆਖਰੀ ਵਾਰ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੇ ਗੀਤ ‘ਹਾਰਟ ਥ੍ਰੋਬ’ ‘ਚ ਕੈਮਿਓ ਕਰਦੀ ਨਜ਼ਰ ਆਈ ਸੀ। ਅੱਗੇ ਉਹ ਤੇਲਗੂ ਫਿਲਮ ‘ਦੇਵਰਾ’ ‘ਚ ਨਜ਼ਰ ਆਵੇਗੀ। ਸਾਲ 2024 ‘ਚ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ‘ਚ ਉਸ ਦੇ ਨਾਲ ਜੂਨੀਅਰ ਐੱਨ.ਟੀ.ਆਰ ਨਜ਼ਰ ਆਉਣਗੇ।
----------- Advertisement -----------
ਜਾਹਨਵੀ ਕਪੂਰ, ਖੁਸ਼ੀ ਕਪੂਰ ਤੇ ਬੋਨੀ ਕਪੂਰ ਨੇ ਮੁੰਬਈ ‘ਚ ਵੇਚੇ ਆਪਣੇ 4 ਫਲੈਟ, ਹੋਈ ਇੰਨੇ ਕਰੋੜ ਦੀ deal
Published on
----------- Advertisement -----------
----------- Advertisement -----------












