ਟੀਵੀ ਦੇ ਮਸ਼ਹੂਰ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ਦਾ ਸੀਜ਼ਨ 10 ਪਿਛਲੇ ਕਈ ਦਿਨਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਸੀ। ਇਸ ਸ਼ੋਅ ‘ਚ ਕਈ ਟੀਵੀ ਕਲਾਕਾਰ ਨਜ਼ਰ ਆਏ, ਜਿਨ੍ਹਾਂ ਨੇ ਆਪਣੇ ਡਾਂਸ ਦੇ ਜੌਹਰ ਦਿਖਾਏ। ਪਰ ਹੁਣ ‘ਝਲਕ ਦਿਖਲਾ ਜਾ’ ਦੇ 10ਵੇਂ ਸੀਜ਼ਨ ਨੂੰ ਸ਼ਾਨਦਾਰ ਸਫ਼ਰ ਤੋਂ ਬਾਅਦ ਵਿਨਰ ਮਿਲ ਗਿਆ ਹੈ। ਇਹ ਰਿਐਲਿਟੀ ਸ਼ੋਅ ਗੁੰਜਨ ਸਿਨਹਾ ਅਤੇ ਤੇਜਸ ਵਰਮਾ ਨੇ ਜਿੱਤਿਆ ਹੈ। 8 ਸਾਲਾ ਗੁੰਜਨ ਅਤੇ 12 ਸਾਲਾ ਤੇਜਸ ਨੂੰ ਸ਼ੋਅ ਦਾ ਜੇਤੂ ਐਲਾਨਿਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੱਖਾਂ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਹੈ। ਗੁਜਨ ਸਿਨਹਾ ਅਤੇ ਤੇਜਸ ਵਰਮਾ ਸ਼ਾਨਦਾਰ ਡਾਂਸਰ ਹਨ ਅਤੇ ਇਹ ਦੋਵੇਂ ਸ਼ੋਅ ਦੇ ਪਹਿਲੇ ਐਪੀਸੋਡ ਤੋਂ ਹੀ ਮਜ਼ਬੂਤ ਪ੍ਰਤੀਯੋਗੀ ਸਨ। ਦੋਵੇਂ ਹਮੇਸ਼ਾ ਹੀ ਵੋਟਿੰਗ ‘ਚ ਅੱਗੇ ਰਹੇ ਹਨ ਅਤੇ ਇਸੇ ਲਈ ਉਨ੍ਹਾਂ ਦੀ ਜਿੱਤ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਸੀ ਅਤੇ ਹੁਣ ਗੁੰਜਨ ਸਿਨਹਾ ਅਤੇ ਤੇਜਸ ਵਰਮਾ ਨੇ ਇਸ ਸ਼ੋਅ ਦੀ ਟਰਾਫੀ ਜਿੱਤ ਲਈ ਹੈ। ਸ਼ੋਅ ਜਿੱਤਣ ਤੋਂ ਬਾਅਦ ਗੁੰਜਨ ਅਤੇ ਤੇਜਸ ਨੂੰ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਦੱਸ ਦੇਈਏ ਕਿ ਗੁੰਜਨ ਅਤੇ ਤੇਜਸ ਤੋਂ ਇਲਾਵਾ ਫੈਜ਼ਲ ਸ਼ੇਖ ਅਤੇ ਰੁਬੀਨਾ ਨੇ ਟਾਪ 3 ਵਿੱਚ ਥਾਂ ਬਣਾਈ ਹੈ।
----------- Advertisement -----------
ਗੁੰਜਨ ਸਿਨਹਾ ਨੇ ਜਿੱਤਿਆ ‘ਝਲਕ ਦਿਖਲਾ ਜਾ 10’ ਦਾ ਖਿਤਾਬ,ਮਿਲੀ ਇੰਨੀ ਇਨਾਮੀ ਰਕਮ
Published on
----------- Advertisement -----------












