ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਅਭਿਨੇਤਰੀ ਜੀਆ ਖਾਨ ਖੁਦਕੁਸ਼ੀ ਮਾਮਲੇ ਵਿੱਚ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 3 ਜੂਨ 2013 ਨੂੰ ਜੀਆ ਖਾਨ ਦੀ ਮੌਤ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ। ਅਭਿਨੇਤਰੀ ਦੀ ਮਾਂ ਨੇ ਜੀਆ ਦੇ ਬੁਆਏਫ੍ਰੈਂਡ ਸੂਰਜ ਪੰਚੋਲੀ ‘ਤੇ ਹੱਤਿਆ ਲਈ ਉਕਸਾਉਣ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ‘ਚ ਸੂਰਜ ਪੰਚੋਲੀ ਨੂੰ ਅੱਜ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਜੀਆ ਖਾਨ ਦੇ ਖੁਦਕੁਸ਼ੀ ਮਾਮਲੇ ਵਿੱਚ ਬੁਆਏਫ੍ਰੈਂਡ ਸੂਰਜ ਪੰਚੋਲੀ ਦੇ ਖਿਲਾਫ ਅੱਜ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸੂਰਜ ਪੰਚੋਲੀ ਨੂੰ ਸੁਸਾਈਡ ਨੋਟ ਵਿੱਚ ਲਾਏ ਗਏ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਭਿਨੇਤਾ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਤੋਂ ਵੀ ਬਰੀ ਕਰ ਦਿੱਤਾ ਗਿਆ ਹੈ। ਜੀਆ ਖਾਨ ਖੁਦਕੁਸ਼ੀ ਮਾਮਲੇ ਵਿੱਚ ਸੀਬੀਆਈ ਅਦਾਲਤ ਦੇ ਜੱਜ ਏਐਸ ਸਈਦ ਨੇ ਕਿਹਾ, “ਸਬੂਤਾਂ ਦੀ ਘਾਟ ਕਾਰਨ, ਇਹ ਅਦਾਲਤ ਸੂਰਜ ਪੰਚੋਲੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੀ, ਇਸ ਲਈ ਬਰੀ ਕਰ ਦਿੱਤਾ ਗਿਆ ਹੈ।”
----------- Advertisement -----------
ਜੀਆ ਖੁ.ਦ.ਕੁ.ਸ਼ੀ ਮਾਮਲੇ ‘ਚ ਸੂਰਜ ਪੰਚੋਲੀ ਬਰੀ, ਵਿਸ਼ੇਸ਼ CBI ਅਦਾਲਤ ਨੇ ਸੁਣਾਇਆ ਫੈਸਲਾ
Published on
----------- Advertisement -----------
----------- Advertisement -----------












