ਕੈਨੇਡੀਅਨ ਪੌਪ ਸਟਾਰ ਜਸਟਿਨ ਬੀਬਰ ਇਸ ਸਾਲ 18 ਅਕਤੂਬਰ ਨੂੰ ਦਿੱਲੀ ‘ਚ ਪਰਫਾਰਮ ਕਰਨਗੇ। ਦਰਅਸਲ, ਜਸਟਿਨ ਵਰਲਡ ਟੂਰ ਕਰ ਰਹੇ ਹਨ। ਇਸ ਸਿਲਸਿਲੇ ‘ਚ ਉਹ ਭਾਰਤ ‘ਚ ਵੀ ਸ਼ੋਅ ਕਰਨਗੇ। ਭਾਰਤ ਵਿੱਚ ਜਸਟਿਨ ਦਾ ਸੰਗੀਤ ਸਮਾਰੋਹ 18 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਵੇਗਾ। ਉਹ ਇਸ ‘ਚ ਕਰੀਬ 30 ਮਿੰਟ ਦਾ ਪਰਫਾਰਮੈਂਸ ਦੇਣਗੇ। ਪ੍ਰਸ਼ੰਸਕ 18 ਅਕਤੂਬਰ ਵਾਲੇ ਸ਼ੋਅ ਲਈ ਆਨਲਾਈਨ ਟਿਕਟਾਂ ਖਰੀਦ ਸਕਣਗੇ।
ਜਸਟਿਨ ਭਾਰਤ ਤੋਂ ਇਲਾਵਾ ਕਈ ਹੋਰ ਦੇਸ਼ਾਂ ਵਿੱਚ ਵੀ ਸ਼ੋਅ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਉਹ 30 ਦੇਸ਼ਾਂ ‘ਚ 125 ਤੋਂ ਜ਼ਿਆਦਾ ਸ਼ੋਅ ਕਰਨਗੇ। ਗਾਇਕ ਦਾ ਇਹ ਟੂਰ ਮਈ 2022 ਤੋਂ ਮਾਰਚ 2023 ਦਰਮਿਆਨ ਪੂਰਾ ਹੋਵੇਗਾ। ਇਸ ਤੋਂ ਪਹਿਲਾਂ ਜਸਟਿਨ 2016-17 ‘ਚ ਵਿਸ਼ਵ ਦੌਰੇ ‘ਤੇ ਗਏ ਸਨ। ਜਸਟਿਨ ਨੇ 2017 ‘ਚ ਭਾਰਤ ‘ਚ ਆਪਣਾ ਸ਼ੋ ਕੀਤਾ ਸੀ। ਇਸ ਸ਼ੋ ‘ਚ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਸੀ। ਬੀਬਰ ਦਾ ਸ਼ੋਅ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਹੋਇਆ ਸੀ।
----------- Advertisement -----------
ਪੌਪ ਸਟਾਰ ਜਸਟਿਨ ਬੀਬਰ 18 ਅਕਤੂਬਰ ਨੂੰ ਦਿੱਲੀ ‘ਚ ਕਰਨਗੇ ਸ਼ੋਅ
Published on
----------- Advertisement -----------
----------- Advertisement -----------












