ਕੰਗਨਾ ਰਣੌਤ ਦੀ ਫਿਲਮ ‘ਚੰਦਰਮੁਖੀ 2’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਹਾਰਰ ਕਾਮੇਡੀ ਫਿਲਮ ‘ਚ ਕੰਗਨਾ ਦਾ ਵੱਖਰਾ ਅਵਤਾਰ ਦੇਖਣ ਨੂੰ ਮਿਲੇਗਾ। ਪੀ ਵਾਸੂ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਰਾਘਵ ਲਾਰੈਂਸ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ 2005 ਦੀ ਬਲਾਕਬਸਟਰ ਚੰਦਰਮੁਖੀ ਦਾ ਸੀਕਵਲ ਹੈ। ਫਿਲਮ ‘ਚ ਕੰਗਨਾ ਰਵਾਇਤੀ ਲੁੱਕ ‘ਚ ਨਜ਼ਰ ਆਈ। ਘੁੰਗਰਾਲੇ ਵਾਲ, ਮੱਥੇ ‘ਤੇ ਟਿੱਕਾ,ਗਲੇ ਵਿੱਚ ਰਾਣੀ ਹਾਰ ਪਹਿਨੇ, ਉਹ ਜ਼ਬਰਦਸਤ ਲੁੱਕ ਵਿੱਚ ਦਿਖਾਈ ਦਿੱਤੀ। ਉਹ ਰਾਜਾ ਵੇਟੈਯਾਨ ਦੇ ਦਰਬਾਰ ਵਿੱਚ ਇੱਕ ਡਾਂਸਰ ਦੀ ਭੂਮਿਕਾ ਨਿਭਾਏਗੀ। ਸਾਊਥ ਐਕਟਰ ਰਾਘਵ ਲਾਰੇਂਸ ਵੀ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਏ।
ਇਨ੍ਹਾਂ ਤੋਂ ਇਲਾਵਾ ਫਿਲਮ ‘ਚ ਵਾਦਿਵੇਲੂ, ਰਾਧਿਕਾ ਸਾਰਥਕੁਮਾਰ, ਲਕਸ਼ਮੀ ਮੈਨਨ, ਸ੍ਰਿਸ਼ਟੀ ਡਾਂਗੇ, ਮਿਥੁਨ ਸ਼ਿਆਮ, ਮਹਿਮਾ ਨੰਬਰਬਾਰ, ਰਾਓ ਰਮੇਸ਼, ਵਿਗਨੇਸ਼, ਰਵੀ ਮਾਰੀਆ, ਸੁਰੇਸ਼ ਮੇਨਨ, ਟੀਐਮ ਕਾਰਤਿਕ ਅਤੇ ਸੁਭਿਕਸ਼ਾ ਕ੍ਰਿਸ਼ਨਨ ਵਰਗੇ ਕਈ ਕਲਾਕਾਰ ਨਜ਼ਰ ਆਉਣਗੇ।
ਦੱਸ ਦੇਈਏ ਕਿ ਇਹ ਫਿਲਮ 15 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਚੰਦਰਮੁਖੀ 2 ਲਾਇਕਾ ਪ੍ਰੋਡਕਸ਼ਨ ਦੁਆਰਾ ਨਿਰਮਿਤ ਹੈ। ਇਹ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਚੰਦਰਮੁਖੀ ਵਿੱਚ ਦੱਖਣੀ ਸੁਪਰਸਟਾਰ ਰਜਨੀਕਾਂਤ ਅਤੇ ਜਯੋਤਿਕਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਫਿਲਮ ਦਾ ਪਹਿਲਾ ਭਾਗ ਬਾਕਸ ਆਫਿਸ ‘ਤੇ ਸੁਪਰਹਿੱਟ ਰਿਹਾ ਸੀ।
----------- Advertisement -----------
ਕੰਗਨਾ ਰਣੌਤ ਦੀ ਫਿਲਮ ‘ਚੰਦਰਮੁਖੀ-2’ ਦਾ ਟ੍ਰੇਲਰ ਹੋਇਆ ਰਿਲੀਜ਼, ਇਸ ਦਿਨ ਸਿਨੇਮਾ ਘਰਾਂ ‘ਚ ਦੇਵੇਗੀ ਦਸਤਕ
Published on
----------- Advertisement -----------
----------- Advertisement -----------












