ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਮੋਸਟ ਅਵੇਟਿਡ ਫਿਲਮ ‘ਐਮਰਜੈਂਸੀ’ ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਐਮਰਜੈਂਸੀ ਦੇ ਟੀਜ਼ਰ ਵੀਡੀਓ ਵਿੱਚ ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਸਮੇਂ ਦੀ ਝਲਕ ਦਿਖਾਈ ਗਈ ਹੈ। ਟੀਜ਼ਰ ਵੀਡੀਓ ‘ਚ ਕੰਗਨਾ ਰਣੌਤ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਲੁੱਕ ‘ਚ ਨਜ਼ਰ ਆਈ। ਵੱਡੀਆਂ ਅੱਖਾਂ, ਘੁੰਗਰਾਲੇ ਵਾਲਾਂ ਅਤੇ ਸੂਤੀ ਸਾੜ੍ਹੀ ਵਿੱਚ ਕੰਗਨਾ ਰਣੌਤ ਦਾ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ। ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ 24 ਨਵੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਫਿਲਮ ਦੇ ਟੀਜ਼ਰ ਦੌਰਾਨ ਇੱਕ ਸੀਨ ਵਿੱਚ ਅਨੁਪਮ ਖੇਰ, ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਦਾ ਕਿਰਦਾਰ ਨਿਭਾਉਂਦੇ ਹੋਏ, ਸਲਾਖਾਂ ਦੇ ਪਿੱਛੇ ਨਜ਼ਰ ਆਏ। ਇਸ ਦੇ ਅੰਤ ‘ਚ ਕੰਗਨਾ ਦਾ ਚਿਹਰਾ ਇੰਦਰਾ ਗਾਂਧੀ ਦੇ ਲੁੱਕ ‘ਚ ਦੇਖਣ ਨੂੰ ਮਿਲਿਆ। ਕੰਗਨਾ ਬੈਕਗਰਾਊਂਡ ਆਵਾਜ਼ ‘ਚ ਕਹਿੰਦੀ ਹੈ, ‘ਮੈਨੂੰ ਇਸ ਦੇਸ਼ ਦੀ ਰੱਖਿਆ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਇੰਡੀਆ ਇਜ਼ ਇੰਦਰਾ ਹੈ ਅਤੇ ਇੰਦਰਾ ਇਜ਼ ਇੰਡੀਆ।’
ਦੱਸ ਦਈਏ ਕਿ ਇਸ ਵਿੱਚ ਕੰਗਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਮੁੱਖ ਭੂਮਿਕਾ ਨਿਭਾਉਣ ਦੇ ਨਾਲ-ਨਾਲ ਕੰਗਨਾ ਫਿਲਮ ਨੂੰ ਨਿਰਦੇਸ਼ਨ ਅਤੇ ਪ੍ਰੋਡਿਊਸ ਵੀ ਕਰ ਰਹੀ ਹੈ। ਕੰਗਨਾ ਤੋਂ ਇਲਾਵਾ ਇਸ ‘ਚ ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਹਿਮਾ ਚੌਧਰੀ ਅਤੇ ਮਿਲਿੰਦ ਸੋਮਨ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਮਰਹੂਮ ਅਦਾਕਾਰ-ਨਿਰਦੇਸ਼ਕ ਸਤੀਸ਼ ਕੌਸ਼ਿਕ ਦੀ ਇਹ ਆਖ਼ਰੀ ਫ਼ਿਲਮ ਵੀ ਹੈ।
----------- Advertisement -----------
ਕੰਗਨਾ ਰਣੌਤ ਸਟਾਰਰ ਫਿਲਮ ‘ਐਮਰਜੈਂਸੀ’ ਦਾ ਟੀਜ਼ਰ ਰਿਲੀਜ਼, ਜੇਲ੍ਹ ‘ਚ ਬੰਦ ਨਜ਼ਰ ਆਏ ਅਨੁਪਮ ਖੇਰ
Published on
----------- Advertisement -----------
----------- Advertisement -----------












