ਜੇ ਡੀ ਮਜੀਠੀਆ ਜੋ ਕਿ ਖਿਚੜੀ ਅਤੇ ਸਾਰਾਭਾਈ ਬਨਾਮ ਸਾਰਾਭਾਈ ਵਰਗੇ ਕਈ ਮਹਾਨ ਸ਼ੋਅ ਦੇ ਅਦਾਕਾਰ ਅਤੇ ਨਿਰਮਾਤਾ, ਦੇ ਪਿਤਾ ਨਾਗਰਦਾਸ ਮਜੀਠੀਆ ਦਾ ਦੇਹਾਂਤ ਹੋ ਗਿਆ ਹੈ। 25 ਦਸੰਬਰ ਦੀ ਸਵੇਰ ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ।
ਆਪਣੇ ਪਿਤਾ ਦੀ ਮੌਤ ਤੋਂ ਬਾਅਦ ਅਦਾਕਾਰ ਅਤੇ ਨਿਰਮਾਤਾ ਜੇ.ਡੀ. ਮਜੀਠੀਆ ਨੇ ਇਕ ਤਸਵੀਰ ਦੇ ਨਾਲ ਇੱਕ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਪਿਤਾ ਨਾਲ ਇੱਕ ਤਸਵੀਰ ਪੋਸਟ ਕੀਤੀ ਅਤੇ ਲਿਖਿਆ, ਮੇਰੇ ਜੀਵਨ ਦੇ ਸਭ ਤੋਂ ਪਿਆਰੇ ਵਿਅਕਤੀ, ਮੇਰੇ ਪਿਤਾ ਨਾਗਰਦਾਸ ਮਜੀਠੀਆ ਸਾਨੂੰ ਛੱਡ ਕੇ ਸਵਰਗ ਸਿਧਾਰ ਗਏ ਹਨ।
ਦੱਸ ਦਈਏ ਕਿ ਨਾਗਰਦਾਸ ਭਾਈ ਮਜੀਠੀਆ ਦੇ ਦੇਹਾਂਤ ਤੋਂ ਕੁਝ ਘੰਟੇ ਬਾਅਦ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ 25 ਦਸੰਬਰ ਦੀ ਸ਼ਾਮ ਨੂੰ ਦਾਹਨੁਕਰ ਵਾੜੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ, ਜਿਸ ਵਿੱਚ ਟੀਵੀ ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਨੇ ਸ਼ਿਰਕਤ ਕੀਤੀ।
----------- Advertisement -----------
ਖਿਚੜੀ ਫੇਮ ਜੇ.ਡੀ ਮਜੀਠੀਆ ਦੇ ਪਿਤਾ ਦਾ ਦੇਹਾਂਤ
Published on
----------- Advertisement -----------
----------- Advertisement -----------












