ਗਾਇਕਾ ਲਤਾ ਮੰਗੇਸ਼ਕਰ ਕੁਝ ਹੋਰ ਸਮੇਂ ਲਈ ਹਸਪਤਾਲ ‘ਚ ਭਰਤੀ ਰਹੇਗੀ। ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗਾਇਕਾ ਨੂੰ ਇਸ ਸਮੇਂ ਦੇਖਭਾਲ ਦੀ ਲੋੜ ਹੈ, ਇਸ ਲਈ ਉਹ ਕੁਝ ਦਿਨ ਹੋਰ ਆਈਸੀਯੂ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਰਹੇਗੀ। ਉਸ ਦੀ ਹਾਲਤ ਪਹਿਲਾਂ ਵਰਗੀ ਹੈ। ਫਿਲਹਾਲ ਕਿਸੇ ਨੂੰ ਵੀ ਉਸ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ।

ਲਤਾ ਮੰਗੇਸ਼ਕਰ ਕੋਰੋਨਾ ਅਤੇ ਨਿਮੋਨੀਆ ਦੋਵਾਂ ਤੋਂ ਪੀੜਤ ਹਨ। 92 ਸਾਲਾ ਗਾਇਕ ਨੂੰ ਕੋਰੋਨਾ ਵਾਇਰਸ ਦੇ ਹਲਕੇ ਲੱਛਣਾਂ ਤੋਂ ਬਾਅਦ ਪਿਛਲੇ ਹਫ਼ਤੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਦੱਸ ਦਈਏ ਕਿ ਲਤਾ ਮੰਗੇਸ਼ਕਰ ਦੇ ਘਰ ਦੇ ਇੱਕ ਨੌਕਰ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਫਿਰ ਲਤਾ ਮੰਗੇਸ਼ਕਰ ਦਾ ਵੀ ਟੈਸਟ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਰਿਪੋਰਟ ਵੀ ਪਾਜ਼ੀਟਿਵ ਆਈ । ਇਸ ਤੋਂ ਪਹਿਲਾਂ, ਦਿੱਗਜ ਗਾਇਕਾ ਨੂੰ ਸਾਹ ਲੈਣ ਵਿੱਚ ਤਕਲੀਫ ਤੋਂ ਬਾਅਦ ਨਵੰਬਰ 2019 ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ 28 ਦਿਨ ਹਸਪਤਾਲ ‘ਚ ਭਰਤੀ ਰਹਿਣਾ ਪਿਆ।












