October 13, 2026, 3:31 pm
----------- Advertisement -----------
HomeNewsEntertainmentਮਾਧੁਰੀ ਦੀਕਸ਼ਿਤ ਨੇ ਮੁੰਬਈ 'ਚ 53ਵੀਂ ਮੰਜ਼ਿਲ 'ਤੇ ਖਰੀਦਿਆ 48 ਕਰੋੜ ਦਾ...

ਮਾਧੁਰੀ ਦੀਕਸ਼ਿਤ ਨੇ ਮੁੰਬਈ ‘ਚ 53ਵੀਂ ਮੰਜ਼ਿਲ ‘ਤੇ ਖਰੀਦਿਆ 48 ਕਰੋੜ ਦਾ ਨਵਾਂ ਅਪਾਰਟਮੈਂਟ

Published on

----------- Advertisement -----------

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਐਮਾਜ਼ਾਨ ਪ੍ਰਾਈਮ ਵੀਡੀਓ ਓਰੀਜਨਲ ‘ਮਾਜਾ ਮਾ’ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ। ‘ਮਾਜਾ ਮਾਂ’ ਰਿਲੀਜ਼ ਦੇ ਨੇੜੇ ਹੈ ਅਤੇ ਇਸ ਦੇ ਟ੍ਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਾਧੁਰੀ ਦੀਕਸ਼ਿਤ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੇ ਮੁੰਬਈ ‘ਚ ਨਵਾਂ ਅਪਾਰਟਮੈਂਟ ਖਰੀਦਿਆ ਹੈ। ਮਾਧੁਰੀ ਦਾ ਇਹ ਅਪਾਰਟਮੈਂਟ ਮੁੰਬਈ ਦੇ ਲੋਅਰ ਪਰੇਲ ਇਲਾਕੇ ‘ਚ ਸਥਿਤ ਹੈ ਅਤੇ 53ਵੀਂ ਮੰਜ਼ਿਲ ‘ਤੇ ਹੈ। ਰਿਪੋਰਟ ਮੁਤਾਬਕ ਮਾਧੁਰੀ ਦੀਕਸ਼ਿਤ ਨੇ ਮੁੰਬਈ ਦੇ ਲੋਅਰ ਪਰੇਲ ਇਲਾਕੇ ‘ਚ ਨਵਾਂ ਅਪਾਰਟਮੈਂਟ ਖਰੀਦਿਆ ਹੈ। ਇਸ ਅਪਾਰਟਮੈਂਟ ਦੀ ਕੀਮਤ 48 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਰਿਪੋਰਟਾਂ ਦੇ ਅਨੁਸਾਰ, ਇਹ ਸੰਪਤੀਆਂ ਇੰਡੀਆਬੁਲਜ਼ ਬਲੂ ਪ੍ਰੋਜੈਕਟ ਵਿੱਚ ਹਨ ਅਤੇ ਇਹ 28 ਸਤੰਬਰ 2022 ਨੂੰ ਰਜਿਸਟਰ ਕੀਤੀ ਗਈ ਸੀ। ਮਾਧੁਰੀ ਦਾ ਇਹ ਅਪਾਰਟਮੈਂਟ 53ਵੀਂ ਮੰਜ਼ਿਲ ‘ਤੇ ਹੈ ਅਤੇ 5384 ਵਰਗ ਫੁੱਟ ਦਾ ਹੈ। ਮਾਧੁਰੀ ਕੋਲ ਇਸ ਅਪਾਰਟਮੈਂਟ ਦੇ ਨਾਲ 7 ਕਾਰ ਪਾਰਕਿੰਗ ਹਨ। ਇਸ ਅਪਾਰਟਮੈਂਟ ਦਾ ਵਿਕਰੇਤਾ ਕੈਲੀਸ ਲੈਂਡ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਾਧੁਰੀ ਨੇ ਵਰਲੀ ‘ਚ ਇੰਡੀਆਬੁਲਸ ਬਲੂ ਬਿਲਡਿੰਗ ‘ਚ ਵੀ ਇਕ ਪ੍ਰਾਪਰਟੀ ਲੀਜ਼ ‘ਤੇ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜਾਇਦਾਦ 29ਵੀਂ ਮੰਜ਼ਿਲ ‘ਤੇ ਹੈ ਅਤੇ ਇਸ ਦੇ ਲਈ ਮਾਧੁਰੀ ਨੇ 3 ਕਰੋੜ ਰੁਪਏ ਜਮ੍ਹਾ ਕਰਵਾਏ ਹਨ, ਜਿਸ ‘ਚ ਹਰ ਸਾਲ 5 ਫੀਸਦੀ ਦਾ ਵਾਧਾ ਹੋਵੇਗਾ। ਇਹ ਜਾਇਦਾਦ 5500 ਵਰਗ ਫੁੱਟ ਵਿੱਚ ਫੈਲੀ ਹੋਈ ਹੈ। ਯਾਦ ਰਹੇ ਕਿ ਪਿਛਲੇ ਸਾਲ ਅਕਤੂਬਰ ਵਿੱਚ ਮਾਧੁਰੀ ਦੀਕਸ਼ਿਤ ਨੇ ਤਿੰਨ ਸਾਲ ਲਈ ਮੁੰਬਈ ਵਿੱਚ ਇੱਕ ਘਰ ਕਿਰਾਏ ਉੱਤੇ ਲਿਆ ਸੀ। ਮਾਧੁਰੀ ਕਿਰਾਏ ਦੇ ਮਕਾਨ ਦਾ 12.5 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਅਦਾ ਕਰ ਰਹੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

15 ਅਕਤੂਬਰ ਤੋਂ UPI ‘ਤੇ MDR ਚਾਰਜ ਲਾਗੂ ਕਰਨ ਦਾ ਫ਼ੈਸਲਾ ਟਲਿਆ, ਹੁਣ 1 ਜਨਵਰੀ ਤੋਂ ਹੋ ਸਕਦੈ ਲਾਗੂ!

UPI ਮਰਚੈਂਟ ਡਿਸਕਾਊਂਟ ਰੇਟ (MDR) ਦੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ, ਜੋ...

 ਜਾਇਦਾਦ ਵਿਵਾਦ ਅਤੇ ਪਰਿਵਾਰਕ ਤਣਾਅ ਚੱਲਦਿਆਂ ਸਾਬਕਾ ਫ਼ੌਜੀ ਤੇ ਉਸ ਦੇ ਪੁੱਤਰ ਵੱਲੋਂ ਖ਼ੁਦਕੁਸ਼ੀ

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਭਾਣ ਵਿੱਚ ਜਾਇਦਾਦ ਦੇ ਚੱਲ ਰਹੇ ਵਿਵਾਦ ਅਤੇ ਗੁੰਝਲਦਾਰ ਪਰਿਵਾਰਕ...

ਸ਼ਹੀਦ ASI ਇਕਬਾਲ ਸਿੰਘ ਦੇ ਪਰਿਵਾਰ ਨੂੰ ਮਿਲੇਗੀ 2 ਕਰੋੜ ਰੁਪਏ ਦੀ ਵਿੱਤੀ ਸਹਾਇਤਾ, CM ਮਾਨ ਨੇ ਕੀਤਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਰਾਤ ਨੂੰ ਨੌਸ਼ਹਿਰਾ ਪੰਨੂਆਂ ਵਿੱਚ...

ਪਰਵਿੰਦਰ ਝੋਟਾ ਦੇ ਕਤਲ ਮਗਰੋਂ ਮਾਨਸਾ ਦੇ ਸਕੂਲਾਂ ‘ਚ ਛੁੱਟੀ ਦਾ ਐਲਾਨ, CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ

ਮਾਨਸਾ ਦੇ ਕਬੱਡੀ ਖਿਡਾਰੀ ਤੇ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ...

ਫਾਜ਼ਿਲਕਾ ਵਿਚ 10 ਰੁਪਏ ਪਿੱਛੇ ਨੌਜਵਾਨ ਦਾ ਕਤਲ! ਸੀਨੇ ਵਿਚ ਮਾਰਿਆ ਚਾਕੂ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿਚ ਮਹਿਜ਼ 10 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ...

 ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਕੈਨੇਡਾ ਤੋਂ ਭਾਰਤ ਦੇ ਹਵਾਈ ਕਿਰਾਇਆਂ ਵਿੱਚ ਵਾਧਾ

ਪੰਜਾਬ ਵਿੱਚ ਅਗਲੇ ਸਾਲ ਦੇ ਪਹਿਲੇ ਮਹੀਨਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ...

ਮਾਨਸਾ ‘ਚ ਵੱਡੀ ਵਾਰਦਾਤ, ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਦਾ ਮਾਰ ਕੇ ਕਤਲ, ਝੋਟਾ ਦਾ ਸਾਥੀ ਜ਼ਖਮੀ

ਮਾਨਸਾ ਦੇ ਵਿੱਚ ਦਿਨ ਦਿਹਾੜੇ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ...

ਪ੍ਰਸਿੱਧ ਗਾਇਕ ਬਲਬੀਰ ਬੋਪਾਰਾਏ ਦੇ ਮਾਤਾ ਦਾ ਹੋਇਆ ਦਿਹਾਂਤ

ਪ੍ਰਸਿੱਧ ਗਾਇਕ ਤੇ ਗੀਤਕਾਰ ਬਲਬੀਰ ਬੋਪਾਰਾਏ ਤੇ ਜਗਤਾਰ ਸਿੰਘ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ...

ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਾ ਮਿਲਣ ’ਤੇ ਕੇਂਦਰ ’ਤੇ ਵਰ੍ਹੇ ਮਾਨ

ਚੰਡੀਗੜ੍ਹ; 12 ਅਕਤੂਬਰ, 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ...