ਮਲਾਇਕਾ ਅਰੋੜਾ ਦਾ ਬੁਆਏਫ੍ਰੈਂਡ ਅਰਜੁਨ ਕਪੂਰ ਇਨ੍ਹੀਂ ਦਿਨੀਂ ਕੋਰੋਨਾ ਨਾਲ ਜੰਗ ਲੜ ਰਿਹਾ ਹੈ। ਅਰਜੁਨ ਦੇ ਕੋਰੋਨਾ ਸਕਾਰਾਤਮਕ ਹੋਣ ਤੋਂ ਬਾਅਦ, ਮਲਾਇਕਾ ਨੇ ਆਪਣਾ ਕੋਵਿਡ 19 ਟੈਸਟ ਕਰਵਾਇਆ, ਜੋ ਨੈਗੇਟਿਵ ਆਇਆ। ਪਰ ਹੁਣ ਮਲਾਇਕਾ ਦੀ ਸਿਹਤ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਲਾਇਕਾ ਅਰੋੜਾ ਕਾਫ਼ੀ ਥਕੇਵਾਂ ਮਹਿਸੂਸ ਕਰ ਰਹੀ ਹੈ। ਇਹੋ ਵਜ੍ਹਾ ਹੈ ਕਿ ਉਨ੍ਹਾਂ ਨੇ ‘ਇੰਡੀਆਜ਼ ਬੈਸਟ ਡਾਂਸਰ-2’ ਦੇ ਫਿਨਾਲੇ ਵੀਕੈਂਡ ‘ਚ ਵੀ ਹਿੱਸਾ ਨਹੀਂ ਲਿਆ ਹੈ। ਸ਼ੋਅ ਦੀ ਪੂਰੀ ਟੀਮ ਨੇ ਇਸ ਹਫ਼ਤੇ ਗ੍ਰੈਂਡ ਫਿਨਾਲੇ ਦੀ ਸ਼ੂਟਿੰਗ ਕੀਤੀ ਹੈ।

ਸ਼ੋਅ ਦੀ ਜੱਜ ‘ਚੋਂ ਇਕ ਮਲਾਇਕਾ ਨੇ ਇਸ ‘ਚ ਸਿਰਫ਼ ਦੋ ਦਿਨ ਹਿੱਸਾ ਲਿਆ ਤੇ ਫਿਰ ਆਪਣੀ ਤਬੀਅਤ ਠੀਕ ਨਾ ਹੋਣ ਦੀ ਗੱਲ ਸ਼ੋਅ ਦੇ ਮੇਕਰਸ ਨੂੰ ਕਹੀ। ਮੇਕਰਸ ਨੇ ਉਨ੍ਹਾਂ ਨੂੰ ਤੁਰੰਤ ਆਰਾਮ ਕਰਨ ਦੀ ਸਲਾਹ ਦਿੱਤੀ ਹਾਲਾਂਕਿ ਉਨ੍ਹਾਂ ਦੇ ਸ਼ੂਟ ‘ਤੇ ਨਾ ਹੋਣ ਨਾਲ ਟੀਮ ਕਾਫ਼ੀ ਨਿਰਾਸ਼ ਹੋ ਗਈ। ਸ਼ੋਅ ਦੇ ਪ੍ਰੋਡੀਊਸਰ ਰੰਜੀਤ ਠਾਕੁਰ ਨੇ ਇਕ ਪੋਸਟ ਸ਼ੇਅਰ ਕਰਦੇ ਦੱਸਿਆ ਕਿ ਉਹ ਸੈੱਟ ‘ਤੇ ਮਲਾਇਕਾ ਨੂੰ ਕਿੰਨਾ ਮਿਸ ਕਰ ਰਹੇ ਹਨ।

ਉਨ੍ਹਾਂ ਸ਼ੋਅ ਦੀ ਸ਼ੂਟਿੰਗ ਦੇ ਦੌਰਾਨ ਇਕ ਤਸਵੀਰ ਵੀ ਸ਼ੇਅਰ ਕੀਤੀ ਜਿਸ ‘ਚ ਉਹ ਗੀਤਾ ਕਪੂਰ, ਟੇਰੇਂਸ ਲੁਈਸ ਦੇ ਨਾਲ ਨਜ਼ਰ ਆਏ। ਮਲਾਇਕਾ ਨੂੰ ਟੈਗ ਕਰਦੇ ਹੋਏ ਲਿਖਿਆ- ‘ਮਿਸਿੰਗ ਮੱਲਾ। ਮਲਾਇਕਾ ਨੇ ਵੀ ਰਿਪਲਾਈ ਕਰਦੇ ਹੋਏ ਲਿਖਿਆ- ‘ਕਿੱਸ ਫ਼ਾਰ ਯੂ।’ ਜ਼ਿਕਰਯੋਗ ਹੈ ਕਿ ਇੰਡੀਆਜ਼ ਬੈਸਟ ਡਾਂਸਰ 2 ਨੂੰ ਮਲਾਇਕਾ ਦੇ ਨਾਲ ਗੀਤਾ ਕਪੂਰ, ਟੇਰੇਂਸ ਲੁਈਸ ਜੱਜ ਕਰ ਰਹੇ ਹਨ।












