ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਜਲਦ ਹੀ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹਦੀ ਨਜ਼ਰ ਆਉਣ ਵਾਲੀ ਹੈ। ਅਦਾਕਾਰਾ ਆਪਣਾ ਨਵਾਂ ਸ਼ੋਅ ‘ਮੂਵਿੰਗ ਇਨ ਵਿਦ ਮਲਾਇਕਾ’ ਲੈ ਕੇ ਆ ਰਹੀ ਹੈ। ਇਹ ਸ਼ੋਅ 5 ਦਸੰਬਰ 2022 ਤੋਂ ‘ਡਿਜ਼ਨੀ ਪਲੱਸ ਹੌਟਸਟਾਰ’ ‘ਤੇ ਪ੍ਰਸਾਰਿਤ ਹੋਣ ਜਾ ਰਿਹਾ ਹੈ। ਇਸ ਦੌਰਾਨ ਹੁਣ ਮਲਾਇਕਾ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਸ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਮਲਾਇਕਾ ਅਰੋੜਾ ਨੇ ਇਕ ਵਾਰ ਫਿਰ ਆਪਣੀਆਂ ਤਸਵੀਰਾਂ ਨਾਲ ਇੰਟਰਨੈੱਟ ‘ਤੇ ਧਮਾਲ ਮਚਾ ਦਿੱਤਾ ਹੈ। ਮਲਾਇਕਾ ਨੇ ਥਾਈ-ਹਾਈ ਸਲਿਟ ਦੇ ਨਾਲ ਸਟ੍ਰੈਪਲੇਸ ਪਿੰਕ ਕਲਰ ਦੇ ਗਾਊਨ ‘ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ‘ਚ ਮਲਾਇਕਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਡਰੈੱਸ ‘ਚ ਮਲਾਇਕਾ ਦਾ ਟੋਂਡ ਫਿਗਰ ਸਾਫ ਨਜ਼ਰ ਆ ਰਿਹਾ ਹੈ। ਮਲਾਇਕਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ। ਕੋਈ ਉਸ ਨੂੰ ਖੂਬਸੂਰਤ ਦੱਸ ਰਿਹਾ ਹੈ ਤਾਂ ਉੱਥੇ ਉਸ ਦੇ ਗਾਊਨ ਦੀ ਤਾਰੀਫ ਵੀ ਕਰ ਰਿਹਾ ਹੈ। ਮਲਾਇਕਾ ਅਰੋੜਾ ਲੰਬੇ ਸਮੇਂ ਤੋਂ ਅਭਿਨੇਤਾ ਅਰਜੁਨ ਕਪੂਰ ਨੂੰ ਡੇਟ ਕਰ ਰਹੀ ਹੈ। ਅਕਸਰ ਦੋਵਾਂ ਦੀ ਜ਼ਬਰਦਸਤ ਬਾਂਡਿੰਗ ਦੇਖਣ ਨੂੰ ਮਿਲਦੀ ਹੈ। ਸ਼ਨੀਵਾਰ ਨੂੰ ਅਰਜੁਨ ਕਪੂਰ ਨੇ ਇਕ ਫੋਟੋ ਸ਼ੇਅਰ ਕੀਤੀ, ਜਿਸ ‘ਚ ਲਿਖਿਆ- ‘ਅਸੀਂ ਦੋਵੇਂ ਸ਼ੂਟਿੰਗ ਕਾਰਨ ਦੂਰ ਹੋਣ ਜਾ ਰਹੇ ਹਾਂ, ਇਸ ਤੋਂ ਪਹਿਲਾਂ ‘ਬੇਬੀ’ ਮਲਾਇਕਾ ਨੂੰ ਖਾਸ ਮਹਿਸੂਸ ਕਰਵਾਉਣ ਲਈ ਸੈਰ ‘ਤੇ ਗਈ ਹੈ। ਮਲਾਇਕਾ ਨੇ ਵੀ ਇਸ ਫੋਟੋ ‘ਤੇ ਪਿਆਰ ਨਾਲ ਟਿੱਪਣੀ ਕੀਤੀ ਹੈ।












