ਸਾਲ 2022 ਦਾ ਸਵਾਗਤ ਬਾਲੀਵੁੱਡ ਸੈਲੇਬਸ ਆਪਣੇ-ਆਪਣੇ ਖਾਸ ਤਰੀਕੇ ਨਾਲ ਕਰ ਰਹੇ ਹਨ। ਸੈਲੇਬਸ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਬੁਆਏਫ੍ਰੈਂਡ ਅਰਜੁਨ ਕਪੂਰ ਨੂੰ ਸੋਸ਼ਲ ਮੀਡੀਆ ਰਾਹੀਂ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਕਿਉਂਕਿ ਕੋਰੋਨਾ ਪੀੜਤ ਹੋਣ ਦੇ ਚੱਲਦੇ ਅਰਜੁਨ ਘਰ ਵਿੱਚ ਹੀ ਕੁਆਰਨਟੀਨ ਹਨ।

ਅਰਜੁਨ ਕਪੂਰ ਨੂੰ ਪਿਆਰ ਭਰੇ ਅੰਦਾਜ਼ ਵਧਾਈ ਦਿੰਦੇ ਹੋਏ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਦੋਹਾਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਅਰਜੁਨ ਤੇ ਮਲਾਇਕਾ ਪਾਊਟ ਬਣਾ ਕੇ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਮਲਾਇਕਾ ਨੇ ਇੱਕ ਖ਼ਾਸ ਕੈਪਸ਼ਨ ਲਿਖਿਆ ਹੈ। ਉਸ ਨੇ ਲਿਖਿਆ, ” ਆਈ ਮਿਸ ਯੂ, ਮਿਸਟਰ ਪਾਊਟੀ ਅਰਜੁਨ ਕਪੂਰ, ਉਂਝ ਮੇਰਾ ਪਾਊਟ ਤੁਹਾਡੇ ਪਾਊਟ ਨਾਲੋ ਜ਼ਿਆਦਾ ਚੰਗਾ ਹੈ…ਹੈਪੀ ਨਿਊ ਈਅਰ ।”

ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਕਾਰਨ ਅਰਜੁਨ ਆਪਣੇ ਘਰ ਵਿੱਚ ਹੀ ਕੁਆਰਨਟੀਨ ਹਨ। ਇਸ ਦੇ ਚੱਲਦੇ ਮਲਾਇਕਾ ਤੇ ਅਰਜੁਨ ਇਸ ਵਾਰ ਇੱਕਠੇ ਨਵਾਂ ਸਾਲ ਨਹੀਂ ਮਨਾ ਪਾ ਰਹੇ ਹਨ। ਇਸ ਕਾਰਨ ਮਲਾਇਕਾ ਨੇ ਅਰਜੁਨ ਕਪੂਰ ਨੂੰ ਸੋਸ਼ਲ ਮੀਡੀਆ ਰਾਹੀਂ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਮੌਜੂਦਾ ਸਮੇਂ ਵਿੱਚ ਅਰਜੁਨ ਕਪੂਰ ਤੇ ਉਨ੍ਹਾਂ ਦੀ ਭੈਂਣ ਅੰਸ਼ੂਲਾ ਕਪੂਰ ਕੋਰੋਨਾ ਪੋਜ਼ੀਟਿਵ ਹਨ। ਅਨਿਲ ਕਪੂਰ ਦੀ ਧੀ ਰਿਆ ਕਪੂਰ ਤੇ ਉਸ ਦੇ ਪਤੀ ਵੀ ਕੋਰੋਨਾ ਪੌਜ਼ੀਟਿਵ ਹਨ। ਇਸ ਲਈ ਇਹ ਸਾਰੇ ਸੈਲੇਬਸ ਕੁਆਰਨਟੀਨ ਹਨ।












