ਨਵੀਂ ਦਿੱਲੀ: ‘ਮਾਸਟਰਸ਼ੇਫ ਇੰਡੀਆ 7’ ਨੇ ਪੂਰੇ ਦੇਸ਼ ਨੂੰ ਅਜਿਹੇ ਸਵਾਦਿਸ਼ਟ ਅਤੇ ਨਵੇਂ ਪਕਵਾਨਾਂ ਨਾਲ ਜਾਣੂ ਕਰਵਾਇਆ ਹੈ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ। ਇਹ ਸਾਰਾ ਸੀਜ਼ਨ ਬਹੁਤ ਵਧੀਆ ਰਿਹਾ। ਸਾਰੇ ਪ੍ਰਤੀਯੋਗੀਆਂ ਦੇ ਹੁਨਰ ਨੂੰ ਪਛਾਣਦਿਆਂ ਅਤੇ ਸਾਰੇ ਪਕਵਾਨਾਂ ਨੂੰ ਧਿਆਨ ਵਿਚ ਰੱਖਦੇ ਹੋਏ, ਅੰਤ ਵਿਚ ਇਸ ਸੀਜ਼ਨ ਦੇ ਜੇਤੂ ਦੀ ਚੋਣ ਕੀਤੀ ਗਈ। ਆਸਾਮ ਦੀ ਰਹਿਣ ਵਾਲੀ ਨਯਨ ਜੋਤੀ ਸੈਕੀਆ ਨੇ ‘ਮਾਸਟਰ ਸ਼ੈੱਫ ਇੰਡੀਆ 7’ ਦੀ ਟਰਾਫੀ ਜਿੱਤੀ ਹੈ। ਲੰਬੇ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਇਸ ਵਾਰ ‘ਮਾਸਟਰਸ਼ੇਫ ਇੰਡੀਆ 7’ ਦੀ ਜਿੱਤ ਦਾ ਤਾਜ ਅਸਮ ਦੀ ਨਯਨ ਜੋਤੀ ਸੈਕੀਆ ਦੇ ਸਿਰ ‘ਤੇ ਹੋਵੇਗਾ।
ਨਯਨ ਜੋਤੀ ਨੇ ਬਹੁਤ ਹੀ ਖੂਬਸੂਰਤੀ ਨਾਲ ਸਾਰੇ ਪੜਾਵਾਂ ਨੂੰ ਪਾਰ ਕੀਤਾ ਅਤੇ ਆਪਣੇ ਸਵਾਦ ਨਾਲ ਸ਼ੋਅ ਦੇ ਜੱਜਾਂ ਦਾ ਦਿਲ ਜਿੱਤ ਲਿਆ।ਹੁਣ ‘ਮਾਸਟਰਸ਼ੇਫ ਇੰਡੀਆ 7’ ਦੀ ਟਰਾਫੀ ਦੇ ਨਾਲ ਹੀ ਨਯਨ ਜੋਤੀ ਨੂੰ ਸ਼ੈੱਫ ਦੀ ਜੈਕੇਟ ਅਤੇ ਇਨਾਮ ਵਜੋਂ 25 ਲੱਖ ਰੁਪਏ ਦੀ ਵੱਡੀ ਰਕਮ ਵੀ ਮਿਲੀ ਹੈ। MasterChef India ਤੋਂ ਪਹਿਲਾਂ, ਨਯਨ ਜੋਤੀ ਨੇ 2020 ਵਿੱਚ ਨੌਰਥ ਈਸਟ ਕੁਕਿੰਗ ਚੈਂਪੀਅਨਸ਼ਿਪ ਵਿੱਚ ਪਹਿਲਾ ਇਨਾਮ ਜਿੱਤਿਆ ਸੀ। ਨਯਨ ਜੋਤੀ ਨੇ ਇੱਕ ਵਾਰ ਸ਼ੋਅ ਵਿੱਚ ਖੁਲਾਸਾ ਕੀਤਾ ਸੀ ਕਿ ਉਸਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਕੁਕਿੰਗ ਵਿੱਚ ਕਰੀਅਰ ਚੁਣੇ, ਪਰ ਬਾਅਦ ਵਿੱਚ ਵਿਕਾਸ ਖੰਨਾ ਨੇ ਉਸਦੇ ਪਿਤਾ ਨੂੰ ਮਨਾ ਲਿਆ। ਇਸ ਵਾਰ ਸ਼ੋਅ ‘ਚ ਸਟਾਰ ਸ਼ੈੱਫ ਰਣਵੀਰ ਬਰਾੜ, ਗਰਿਮਾ ਅਰੋੜਾ ਅਤੇ ਵਿਕਾਸ ਖੰਨਾ ਜੱਜ ਦੇ ਰੂਪ ‘ਚ ਨਜ਼ਰ ਆਏ।











