ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਮਸ਼ਹੂਰ ਗਾਇਕ ਮੀਕਾ ਸਿੰਘ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਆਪਣੇ ਗੀਤਾਂ ਤੋਂ ਜ਼ਿਆਦਾ ਵਿਵਾਦਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿਣ ਵਾਲੇ ਮੀਕਾ ਸਿੰਘ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਦਰਅਸਲ ਹਾਲ ਹੀ ‘ਚ ਆਈਆਂ ਖਬਰਾਂ ਮੁਤਾਬਕ ਮਸ਼ਹੂਰ ਗਾਇਕ ਮੀਕਾ ਸਿੰਘ ਜਲਦ ਹੀ ਨੈਸ਼ਨਲ ਟੀਵੀ ‘ਤੇ ਆਪਣਾ ਸਵੈਮਵਰ ਆਯੋਜਿਤ ਕਰਨ ਜਾ ਰਹੇ ਹਨ।

ਸਵਯੰਵਰ ਦੇ ਜ਼ਰੀਏ ਟੀਵੀ ‘ਤੇ ਆਪਣੇ ਪਾਰਟਨਰ ਦੀ ਤਲਾਸ਼ ਕਰਨ ਵਾਲੇ ਕਲਾਕਾਰਾਂ ‘ਚ ਮੀਕਾ ਸਿੰਘ ਦਾ ਨਾਂ ਵੀ ਸ਼ਾਮਲ ਹੋਣ ਜਾ ਰਿਹਾ ਹੈ। ਦਰਅਸਲ, ਬਾਲੀਵੁੱਡ ਦੇ ਮਸ਼ਹੂਰ ਗਾਇਕ ਇੱਕ ਰਿਐਲਿਟੀ ਸ਼ੋਅ ਰਾਹੀਂ ਆਪਣੀ ਦੁਲਹਨ ਨੂੰ ਲੱਭਣ ਲਈ ਤਿਆਰ ਹਨ। ਸਿੰਗਰ ਨਾਲ ਜੁੜੇ ਇੱਕ ਸੂਤਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਇਕ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਸੂਤਰ ਨੇ ਦੱਸਿਆ ਕਿ ਇਹ ਰਿਐਲਿਟੀ ਸ਼ੋਅ ਪਹਿਲਾਂ ਵਾਲੇ ਸਵੈਮਵਰ ਵਰਗਾ ਹੀ ਹੋਵੇਗਾ। ਇਸ ਨੂੰ ਕੁਝ ਮਹੀਨਿਆਂ ‘ਚ ਪ੍ਰਸਾਰਿਤ ਕਰਨ ਦੀ ਵੀ ਯੋਜਨਾ ਹੈ।

ਇਸ ਦੌਰਾਨ ਸੂਤਰ ਨੇ ਇਹ ਵੀ ਦੱਸਿਆ ਕਿ ਗਾਇਕ ਸ਼ੋਅ ‘ਚ ਵਿਆਹ ਨਹੀਂ ਕਰਵਾਉਣਗੇ, ਬੱਸ ਮੰਗਣੀ ਕਰ ਲੈਣਗੇ ਅਤੇ ਉਸ ਤੋਂ ਬਾਅਦ ਆਪਣੇ ਰਿਸ਼ਤੇ ਨੂੰ ਅੱਗੇ ਲੈ ਜਾਣਗੇ। ਗਾਇਕ ਨਾਲ ਜੁੜੇ ਇੱਕ ਸੂਤਰ ਨੇ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਕਾ ਸਿੰਘ ਇਸ ਸ਼ੋਅ ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹੈ। ਸ਼ੋਅ ‘ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ ਦੇਸ਼ ਭਰ ਤੋਂ ਹੋਣਗੇ। ਮਹੱਤਵਪੂਰਨ ਗੱਲ ਇਹ ਹੈ ਕਿ ਮੀਕਾ ਸਿੰਘ ਨੈਸ਼ਨਲ ਟੀਵੀ ‘ਤੇ ਸਵੈਮਵਰ ਦਾ ਆਯੋਜਨ ਕਰਨ ਵਾਲੇ ਪਹਿਲੇ ਕਲਾਕਾਰ ਨਹੀਂ ਹਨ। ਇਸ ਤੋਂ ਪਹਿਲਾਂ ਵੀ ਨੈਸ਼ਨਲ ਟੀਵੀ ‘ਤੇ ਅਜਿਹੇ ਸਵੈਮਵਰ ਕਰਵਾਏ ਜਾ ਚੁੱਕੇ ਹਨ। ਟੀਵੀ ਅਭਿਨੇਤਰੀਆਂ ਰਤਨ ਰਾਜਪੂਤ, ਰਾਖੀ ਸਾਵੰਤ ਅਤੇ ਮੱਲਿਕਾ ਸ਼ੇਰਾਵਤ ਨੇ ਵੀ ਸਵੈਮਵਰ ਦੇ ਜ਼ਰੀਏ ਆਪਣੇ ਸਾਥੀਆਂ ਦੀ ਚੋਣ ਕੀਤੀ, ਹਾਲਾਂਕਿ ਤਿੰਨਾਂ ਨੇ ਇਨ੍ਹਾਂ ਸਾਥੀਆਂ ਨਾਲ ਵਿਆਹ ਨਹੀਂ ਕੀਤਾ ਸੀ।












