ਪ੍ਰਸ਼ੰਸਕ ਰੇਣੁਕਾਸਵਾਮੀ ਦੇ ਕਤਲ ਮਾਮਲੇ ‘ਚ ਬੈਂਗਲੁਰੂ ਦੀ ਪਰਾਪਨਾ ਅਗ੍ਰਹਾਰਾ ਸੈਂਟਰਲ ਜੇਲ ‘ਚ ਬੰਦ ਕੰਨੜ ਅਭਿਨੇਤਾ ਦਰਸ਼ਨ ਥੂਗੁਦੀਪਾ ਇਕ ਵਾਰ ਫਿਰ ਸੁਰਖੀਆਂ ‘ਚ ਹੈ। ਹਾਲ ਹੀ ‘ਚ ਜੇਲ ਤੋਂ ਐਕਟਰ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਉਹ 3 ਲੋਕਾਂ ਨਾਲ ਚਾਹ ਅਤੇ ਸਿਗਰਟ ਪੀਂਦੇ ਨਜ਼ਰ ਆ ਰਹੇ ਹਨ।
ਇਸ ਨੂੰ ਲੈ ਕੇ ਵਿਵਾਦ ਵਧਣ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮੈਈਆ ਨੇ 26 ਅਦਾਕਾਰ ਨੂੰ ਤੁਰੰਤ ਕਿਸੇ ਹੋਰ ਜੇਲ ‘ਚ ਸ਼ਿਫਟ ਕਰਨ ਦੇ ਹੁਕਮ ਦਿੱਤੇ ਹਨ। ਡੀਜੀਪੀ ਮਾਲਿਨੀ ਕ੍ਰਿਸ਼ਨਾਮੂਰਤੀ ਨੂੰ ਜੇਲ੍ਹ ਦਾ ਦੌਰਾ ਕਰਕੇ ਇਸ ਮਾਮਲੇ ਦੀ ਪੂਰੀ ਰਿਪੋਰਟ ਸੌਂਪਣ ਲਈ ਕਿਹਾ ਹੈ।
ਡੀਜੀਪੀ ਨੇ ਜੇਲ ਦਾ ਦੌਰਾ ਕੀਤਾ ਅਤੇ ਪਰਾਪਨਾ ਅਗ੍ਰਹਾਰਾ ਜੇਲ ਦੇ 7 ਅਫਸਰਾਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਵਿੱਚ ਜੇਲ੍ਹਰ ਸ਼ਰਨ ਬਸਵਾ, ਪ੍ਰਭੂ ਐਸ ਖੰਡੇਲਵਾਲ, ਸਹਾਇਕ ਜੇਲ੍ਹਰ ਐਲਐਸ ਥਿੱਪੇਸਵਾਮੀ ਅਤੇ ਸ੍ਰੀਕਾਂਤ ਤਲਵਾਰ, ਹੈੱਡ ਵਾਰਡਨ ਵੈਂਕੱਪਾ ਕੋਡਾਟੀ ਅਤੇ ਸੰਪਤ ਕੁਮਾਰ ਕਡਪੱਟੀ ਅਤੇ ਵਾਰਡਨ ਬਸੱਪਾ ਕੈਲੀ ਸ਼ਾਮਲ ਹਨ।












