ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਪੰਕਜ ਤ੍ਰਿਪਾਠੀ ‘ਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ। ਉਨ੍ਹਾਂ ਦੇ ਪਰਿਵਾਰ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਜੀਜੇ ਰਾਕੇਸ਼ ਤਿਵਾਰੀ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਉਸ ਦੀ ਭੈਣ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਅਦਾਕਾਰ ਪੰਕਜ ਤ੍ਰਿਪਾਠੀ ਦੇ ਜੀਜਾ ਰਾਕੇਸ਼ ਤਿਵਾਰੀ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ। ਸ਼ਨੀਵਾਰ ਸ਼ਾਮ ਕਰੀਬ 4 ਵਜੇ ਧਨਬਾਦ ਜ਼ਿਲੇ ਦੇ ਨਿਰਸਾ ਚੌਕ ਨੇੜੇ NH2 ‘ਤੇ ਹੋਏ ਇਸ ਸੜਕ ਹਾਦਸੇ ‘ਚ ਪੰਕਜ ਦੀ ਭੈਣ ਸਵਿਤਾ ਤਿਵਾਰੀ ਵੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਉਸ ਦਾ ਧਨਬਾਦ ਦੇ SNMMC ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਉਸ ਦੀ ਲੱਤ ਟੁੱਟ ਗਈ ਹੈ ਪਰ ਉਹ ਖਤਰੇ ਤੋਂ ਬਾਹਰ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਪੰਕਜ ਤ੍ਰਿਪਾਠੀ ਮੁੰਬਈ ਤੋਂ ਕੋਲਕਾਤਾ ਏਅਰਪੋਰਟ ਪਹੁੰਚੇ ਅਤੇ ਉਥੋਂ ਧਨਬਾਦ ਲਈ ਰਵਾਨਾ ਹੋ ਗਏ।
ਪੰਕਜ ਦਾ ਜੀਜਾ ਰਾਜੇਸ਼ ਤਿਵਾਰੀ ਚਿਤਰੰਜਨ ਰੇਲਵੇ ਫੈਕਟਰੀ ਵਿੱਚ ਕੰਮ ਕਰਦਾ ਸੀ। ਉਹ ਸ਼ਨੀਵਾਰ ਸ਼ਾਮ ਆਪਣੀ ਪਤਨੀ ਸਵਿਤਾ ਤਿਵਾਰੀ ਨਾਲ ਕਾਰ ਰਾਹੀਂ ਗੋਪਾਲਗੰਜ ਤੋਂ ਚਿਤਰੰਜਨ ਜਾ ਰਿਹਾ ਸੀ।ਜਿਵੇਂ ਹੀ ਉਹ ਨਿਰਸਾ ਚੌਂਕ ਕੋਲ ਪਹੁੰਚੇ ਤਾਂ ਇੱਕ ਆਟੋ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸਨੇ ਆਪਣੀ ਕਾਰ ਦਾ ਕੰਟਰੋਲ ਗੁਆ ਦਿੱਤਾ ਅਤੇ ਉਸਦੀ ਤੇਜ਼ ਰਫਤਾਰ ਕਾਰ ਤਿੰਨ ਫੁੱਟ ਉੱਚੇ ਡਿਵਾਈਡਰ ਨਾਲ ਟਕਰਾ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਦੋਵਾਂ ਨੂੰ ਇਲਾਜ ਲਈ ਧਨਬਾਦ SNMMCH ਭੇਜ ਦਿੱਤਾ। ਜਿੱਥੇ ਇਲਾਜ ਦੌਰਾਨ ਰਾਕੇਸ਼ ਦੀ ਮੌਤ ਹੋ ਗਈ।
----------- Advertisement -----------
ਪੰਕਜ ਤ੍ਰਿਪਾਠੀ ਦੇ ਜੀਜਾ ਰਾਕੇਸ਼ ਤਿਵਾਰੀ ਦੀ ਸੜਕ ਹਾਦਸੇ ‘ਚ ਮੌਤ; ਭੈਣ ਦੀ ਹਾਲਤ ਨਾਜ਼ੁਕ
Published on
----------- Advertisement -----------
----------- Advertisement -----------












