September 14, 2026, 1:48 am
----------- Advertisement -----------
HomeNewsBreaking Newsਪੰਕਜ ਤ੍ਰਿਪਾਠੀ ਨੇ ਪਰਿਵਾਰ ਲਈ ਫਿਲਮਾਂ ਤੋਂ ਲਿਆ ਬ੍ਰੇਕ, ਜੀਜਾ ਦੀ ਕਾਰ...

ਪੰਕਜ ਤ੍ਰਿਪਾਠੀ ਨੇ ਪਰਿਵਾਰ ਲਈ ਫਿਲਮਾਂ ਤੋਂ ਲਿਆ ਬ੍ਰੇਕ, ਜੀਜਾ ਦੀ ਕਾਰ ਹਾਦਸੇ ਵਿੱਚ ਹੋਈ ਸੀ ਮੌਤ, ਭੈਣ ਨੂੰ ਵੀ ਲੱਗੀਆਂ ਸੀ ਗੰਭੀਰ ਸੱਟਾਂ

Published on

----------- Advertisement -----------

ਮੁੰਬਈ, 2 ਮਈ 2024 – ਪੰਕਜ ਤ੍ਰਿਪਾਠੀ ਦੇ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਹਾਲ ਹੀ ਵਿੱਚ ਪੰਕਜ ਦੀ ਭੈਣ ਦੇ ਪਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਜਦਕਿ ਉਸ ਦੀ ਭੈਣ ਗੰਭੀਰ ਜ਼ਖ਼ਮੀ ਹੋ ਗਈ। ਜੀਜਾ ਦੀ ਮੌਤ ਤੋਂ ਬਾਅਦ ਪੰਕਜ ਤ੍ਰਿਪਾਠੀ ਨੇ ਫਿਲਮਾਂ ਤੋਂ ਬ੍ਰੇਕ ਲੈ ਲਿਆ ਹੈ। ਉਹ ਇਸ ਬੁਰੇ ਸਮੇਂ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹੈ।

ਪੰਕਜ ਤ੍ਰਿਪਾਠੀ ਦੀ ਭੈਣ ਸਬਿਤਾ ਤਿਵਾਰੀ ਅਤੇ ਉਸ ਦੇ ਪਤੀ ਰਾਜੇਸ਼ ਤਿਵਾੜੀ ਦਾ 20 ਅਪ੍ਰੈਲ ਨੂੰ ਸ਼ਾਮ 4 ਵਜੇ ਦੇ ਕਰੀਬ ਦਿੱਲੀ-ਕੋਲਕਾਤਾ ਨੈਸ਼ਨਲ ਹਾਈਵੇਅ ‘ਤੇ ਜੀਟੀ ਰੋਡ ‘ਤੇ ਨਿਰਸਾ ਚੌਕ ਨੇੜੇ ਹਾਦਸਾ ਹੋਇਆ ਸੀ। ਇਹ ਜੋੜਾ ਬਿਹਾਰ ਦੇ ਗੋਪਾਲਗੰਜ ਤੋਂ ਪੱਛਮੀ ਬੰਗਾਲ ਵੱਲ ਜਾ ਰਿਹਾ ਸੀ। ਉਸ ਦੀ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ ਸੀ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਇਸ ਹਾਦਸੇ ‘ਚ ਰਾਜੇਸ਼ ਤਿਵਾੜੀ ਦੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਜਾ ਰਹੀ ਉਸ ਦੀ ਪਤਨੀ ਸਬਿਤਾ ਤਿਵਾੜੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਸਬਿਤਾ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਸਬਿਤਾ ਤਿਵਾਰੀ ਹੁਣ ਖਤਰੇ ਤੋਂ ਬਾਹਰ ਹੈ।

ਇਸ ਘਟਨਾ ਤੋਂ ਬਾਅਦ ਪੰਕਜ ਤ੍ਰਿਪਾਠੀ ਨੇ ਆਪਣੇ ਪਰਿਵਾਰ ਦੀ ਖਾਤਰ ਫਿਲਮਾਂ ਤੋਂ ਬ੍ਰੇਕ ਲੈ ਲਿਆ ਹੈ। ਇੱਕ ਹਿੰਦੀ ਨਿਊਜ਼ ਪੇਪਰ ਨੇ ਪਰਿਵਾਰ ਨਾਲ ਜੁੜੇ ਇੱਕ ਸੂਤਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਪੰਕਜ ਆਪਣੇ ਪਿੰਡ ਵਿੱਚ ਸੀ। ਫਿਲਹਾਲ ਉਨ੍ਹਾਂ ਦਾ ਪਰਿਵਾਰ ਸਦਮੇ ‘ਚ ਹੈ। ਪੰਕਜ ਨੇ ਪਰਿਵਾਰ ਲਈ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਵੀ ਬੰਦ ਕਰ ਦਿੱਤੀ ਹੈ। ਇਸ ਔਖੀ ਘੜੀ ਵਿੱਚ ਉਹ ਪਰਿਵਾਰ ਨਾਲ ਰਹਿਣਾ ਚਾਹੁੰਦੇ ਹਨ।

ਰਿਪੋਰਟ ਮੁਤਾਬਕ ਪੰਕਜ ਤ੍ਰਿਪਾਠੀ ਮਈ ਦੀ ਸ਼ੁਰੂਆਤ ‘ਚ ਪਿੰਡ ਤੋਂ ਮੁੰਬਈ ਵਾਪਸ ਆਉਣ ਵਾਲੇ ਸਨ। ਵਾਪਸ ਆਉਂਦੇ ਹੀ ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਸਨ ਪਰ ਹੁਣ ਸ਼ੂਟਿੰਗ ਮੁਲਤਵੀ ਕਰਨੀ ਪਵੇਗੀ। ਪੰਕਜ ਤ੍ਰਿਪਾਠੀ ਇਸ ਸਮੇਂ ਅਨੁਰਾਗ ਬਾਸੂ ਦੀ ਸੀਰੀਜ਼ ਕ੍ਰਿਮੀਨਲ ਜਸਟਿਸ ਦੇ ਚੌਥੇ ਸੀਜ਼ਨ ਦਾ ਹਿੱਸਾ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ...

ਟ੍ਰੋਲ ਕਰਨ ਵਾਲਿਆਂ ਨੂੰ ਹਰਮਨ ਬਰਾੜ ਨੇ ਦਿੱਤੀ ਚਿਤਾਵਨੀ, ਕਿਹਾ-‘ਮੇਰੀ ਚੁੱਪ ਨੂੰ ਮੇਰੀ ਅਗਿਆਨਤਾ ਨਾ ਸਮਝੋ’

ਪੰਜਾਬੀ ਮਾਡਲ ਤੇ ਐਕਟ੍ਰੈਸ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਪਰਮੀਸ਼ ਵਰਮਾ ਦੇ ਨਾਲ ਆਪਣੇ...

ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ‘ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ

ਚੰਡੀਗੜ੍ਹ, 13 ਸਤੰਬਰ:ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ...

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਚੰਡੀਗੜ੍ਹ; 13 ਸਤੰਬਰ, 2026:“ਮੈਂ ਇਸਨੂੰ ਸਿਰਫ਼ ਇੱਕ ਵਾਰ ਅਜ਼ਮਾ ਕੇ ਦੇਖਾਂਗਾ।” “ਮੈਂ ਜਦੋਂ ਚਾਹਾਂਗਾ,...

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...