ਨਵੀਂ ਦਿੱਲੀ: ਸ਼ਾਹਰੁਖ ਖਾਨ ਦੇ ਪਠਾਨ ਨੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਦੀ ਕਾਮਯਾਬੀ ਦਾ ਰੌਲਾ ਹੁਣ ਸੰਸਦ ਤੱਕ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸੰਸਦ ‘ਚ ਸ਼ਾਹਰੁਖ ਖਾਨ ਸਟਾਰਰ ਫਿਲਮ ‘ਪਠਾਨ’ ਦੀ ਸਫਲਤਾ ਦੀ ਸ਼ਲਾਘਾ ਕੀਤੀ। ਫਿਲਮ ਦਾ ਨਾਂ ਲਏ ਬਿਨਾਂ ਪੀਐਮ ਮੋਦੀ ਨੇ ਦੱਸਿਆ ਕਿ ਕਿਵੇਂ ‘ਪਠਾਨ’ ਨੇ ਸ੍ਰੀਨਗਰ ਦੇ ਸਿਨੇਮਾ ਖੇਤਰ ਨੂੰ ਬਦਲ ਦਿੱਤਾ ਹੈ। ਪ੍ਰਸ਼ੰਸਕ ਹੁਣ ਇਸ ਪ੍ਰਤੀਕਿਰਿਆ ‘ਤੇ ਖੁਸ਼ੀ ਜ਼ਾਹਰ ਕਰ ਰਹੇ ਹਨ। ‘ਪਠਾਨ’ ਦੁਨੀਆ ਭਰ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਇਸ ਨੇ ਬਾਕਸ ਆਫਿਸ ‘ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਪਿੱਛਲਾ ਸਾਲ ਬਾਲੀਵੁੱਡ ਲਈ ਬਾਕਸ ਆਫਿਸ ‘ਤੇ ਮੰਦੀ ਦਾ ਸੀ, ਜਿਸ ਨੂੰ ਪਠਾਨ ਨੇ ਤੋੜ ਦਿੱਤਾ।
ਜੰਮੂ-ਕਸ਼ਮੀਰ ਦੇ ਬਦਲਦੇ ਹਾਲਾਤ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, ‘ਸਾਲਾਂ ਬਾਅਦ ਸ਼੍ਰੀਨਗਰ ਦੇ ਅੰਦਰ ਸਿਨੇਮਾ ਹਾਊਸਫੁੱਲ ਦੇਖਿਆ ਗਿਆ।’ ਸ਼ਾਹਰੁਖ ਫੈਨ ਕਲੱਬ ਨੇ ਫਿਲਮ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ ਪੀਐਮ ਮੋਦੀ ਦੇ ਭਾਸ਼ਣ ਦਾ ਹਿੱਸਾ ਲਿਆ ਅਤੇ ਇਸਨੂੰ ਆਨਲਾਈਨ ਸਾਂਝਾ ਕੀਤਾ। SRK ਯੂਨੀਵਰਸ ਨੇ ਵੀਡੀਓ ਦਾ ਕੈਪਸ਼ਨ ਦਿੱਤਾ, ‘#Srinagar ਵਿੱਚ ਥੀਏਟਰ ਦਹਾਕਿਆਂ ਬਾਅਦ ਹਾਊਸਫੁੱਲ ਚੱਲ ਰਹੇ ਹਨ’ ਬਲਾਕਬਸਟਰ #Pathan ਬਾਰੇ ਗੱਲ ਕਰਦੇ ਹੋਏ, PM @narendramodi ਕਹਿੰਦੇ ਹਨ…












