ਨਵੀਂ ਦਿੱਲੀ: ਪ੍ਰਭਾਸ ਅਤੇ ਕ੍ਰਿਤੀ ਸੈਨਨ ਦੇ ਅਫੇਅਰ ਦੀਆਂ ਖਬਰਾਂ ਲੰਬੇ ਸਮੇਂ ਤੋਂ ਬਾਲੀਵੁੱਡ ਇੰਡਸਟਰੀ ਵਿੱਚ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਵਰੁਣ ਧਵਨ ਨੇ ਕ੍ਰਿਤੀ ਸੈਨਨ ਅਤੇ ਪ੍ਰਭਾਸ ਦੇ ਰਿਸ਼ਤੇ ਵਿੱਚ ਹੋਣ ਦਾ ਸੰਕੇਤ ਦਿੱਤਾ ਹੈ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਦੋਵੇਂ ਲਵਬਰਡ ਮੰਗਣੀ ਕਰਨ ਵਾਲੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਭਾਸ ਨੇ ਆਦਿਪੁਰਸ਼ ਦੇ ਸੈੱਟ ‘ਤੇ ਗੋਡਿਆਂ ਭਾਰ ਬੈਠ ਕੇ ਕ੍ਰਿਤੀ ਸੈਨਨ ਨੂੰ ਪ੍ਰਪੋਜ਼ ਕੀਤਾ। ਅਦਾਕਾਰਾ ਨੇ ਪ੍ਰਭਾਸ ਨੂੰ ਹਾਂ ਕਹਿ ਦਿੱਤੀ। ਪ੍ਰਭਾਸ ਅਤੇ ਕ੍ਰਿਤੀ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਰਿਸ਼ਤੇ ਤੋਂ ਕਾਫੀ ਖੁਸ਼ ਹਨ। ਕ੍ਰਿਤੀ ਅਤੇ ਪ੍ਰਭਾਸ ਆਪਣੇ ਰਿਸ਼ਤੇ ਨੂੰ ਇੱਕ ਕਦਮ ਹੋਰ ਅੱਗੇ ਲਿਜਾਣਾ ਚਾਹੁੰਦੇ ਹਨ। ਫਿਲਮ ਆਦਿਪੁਰਸ਼ ਦੀ ਰਿਲੀਜ਼ ਤੋਂ ਬਾਅਦ ਪ੍ਰਭਾਸ ਅਤੇ ਕ੍ਰਿਤੀ ਸੈਨਨ ਦੀ ਮੰਗਣੀ ਹੋ ਜਾਵੇਗੀ।
ਕੌਫੀ ਵਿਦ ਕਰਨ ਦੇ ਸ਼ੋਅ ਤੋਂ ਕ੍ਰਿਤੀ ਸੈਨਨ ਅਤੇ ਪ੍ਰਭਾਸ ਨੂੰ ਡੇਟ ਕਰਨ ਦੀ ਖਬਰ ਫੈਲ ਗਈ ਸੀ। ਦਰਅਸਲ, ਸ਼ੋਅ ਦੇ ਇੱਕ ਹਿੱਸੇ ਵਿੱਚ ਕ੍ਰਿਤੀ ਸੈਨਨ ਨੇ ਪ੍ਰਭਾਸ ਨੂੰ ਫੋਨ ਮਿਲਾਇਆ ਸੀ। ਇਸ ਤੋਂ ਇਲਾਵਾ ਕ੍ਰਿਤੀ ਸੈਨਨ ਨੇ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਪ੍ਰਭਾਸ ਨਾਲ ਵਿਆਹ ਕਰਨਾ ਚਾਹੁੰਦੀ ਹੈ। ਪ੍ਰਭਾਸ ਅਤੇ ਕ੍ਰਿਤੀ ਸੈਨਨ ਨੇ ਅਧਿਕਾਰਤ ਤੌਰ ‘ਤੇ ਆਪਣੇ ਰਿਸ਼ਤੇ ਦਾ ਐਲਾਨ ਨਹੀਂ ਕੀਤਾ ਹੈ । ਪ੍ਰਭਾਸ ਅਤੇ ਕ੍ਰਿਤੀ ਪਹਿਲੀ ਵਾਰ ਫਿਲਮ ਆਦਿਪੁਰਸ਼ ਵਿੱਚ ਇਕੱਠੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਓਮ ਰਾਉਤ ਨੇ ਕੀਤਾ ਹੈ। ਆਦਿਪੁਰਸ਼ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਪਰ ਫਿਲਮ ਦੇ ਵੀਐਫਐਕਸ ਦੀ ਲੋਕਾਂ ਵੱਲੋਂ ਕਾਫੀ ਆਲੋਚਨਾ ਕੀਤੀ ਗਈ। ਇਹ ਫਿਲਮ ਜੂਨ 2023 ‘ਚ ਰਿਲੀਜ਼ ਹੋਵੇਗੀ।












