ਬਾਲੀਵੁੱਡ ਦੀ ‘ਦੇਸੀ ਗਰਲ’ ਯਾਨੀ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਗਾਇਕ ਨਿਕ ਜੋਨਸ ਮਾਤਾ-ਪਿਤਾ ਬਣ ਗਏ ਹਨ। ਘਰ ‘ਚ ਨਵੇਂ ਮੈਂਬਰ ਦੇ ਆਉਣ ਤੋਂ ਬਾਅਦ ਸੈਲੀਬ੍ਰਿਟੀ ਜੋੜੇ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਹਾਲ ਹੀ ‘ਚ ਇਕ ਟਿਕਟੋਕ ਵੀਡੀਓ ਸ਼ੇਅਰ ਕਰਕੇ ਹਾਲੀਵੁੱਡ ਸਿੰਗਰ ਨਿਕ ਜੋਨਸ ਨੇ ਦੱਸਿਆ ਕਿ ਪਿਤਾ ਬਣਨ ਤੋਂ ਬਾਅਦ ਹੁਣ ਉਨ੍ਹਾਂ ਦੀ ਸਵੇਰ ਕਿਵੇਂ ਦੀ ਹੈ। ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਉਥੇ ਹੀ ਪ੍ਰਸ਼ੰਸਕ ਲਗਾਤਾਰ ਕਮੈਂਟ ਬਾਕਸ ‘ਚ ਬੱਚੀ ਬਾਰੇ ਪੁੱਛ ਰਹੇ ਹਨ।

ਦਰਅਸਲ ਨਿਕ ਜੋਨਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਟਿਕਟੋਕ ਦਾ ਇੱਕ ਵੀਡੀਓ ਪੋਸਟ ਕੀਤਾ। ਹੁਣ ਤੱਕ ਉਸ ਦੀ ਪੋਸਟ ‘ਤੇ 5 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ, ਜਦਕਿ ਹਜ਼ਾਰਾਂ ਕੁਮੈਂਟਸ ਹਨ। ਜਿੱਥੇ ਨਿੱਕ ਜੋਨਸ ਆਪਣੇ ਪਿਤਾ ਬਣਨ ਤੋਂ ਬਾਅਦ ਦੇ ਅਨੁਭਵ ਦਾ ਆਨੰਦ ਮਾਣ ਰਿਹਾ ਹੈ, ਉੱਥੇ ਪ੍ਰਿਯੰਕਾ ਚੋਪੜਾ ਆਪਣੀ ਮਾਂ ਬਣਨ ਦਾ ਆਨੰਦ ਲੈ ਰਹੀ ਹੈ। ਮਾਤਾ-ਪਿਤਾ ਬਣਨ ਤੋਂ ਬਾਅਦ ਦੋਹਾਂ ਦੀ ਜ਼ਿੰਦਗੀ ‘ਚ ਕਾਫੀ ਬਦਲਾਅ ਆਇਆ ਹੈ, ਜਿਸ ਬਾਰੇ ਨਿਕ ਨੇ ਇਕ ਵੀਡੀਓ ‘ਚ ਦੱਸਣ ਦੀ ਕੋਸ਼ਿਸ਼ ਕੀਤੀ ਹੈ।
ਪਿਛਲੇ ਮਹੀਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਤੋਂ ਬਾਅਦ ਪ੍ਰਿਅੰਕਾ ਅਤੇ ਉਸਦੇ ਪਤੀ ਨਿਕ ਜੋਨਸ ਨੇ ਦਸਿਆ ਸੀ ਕਿ ਸਰੋਗੇਸੀ ਦੁਆਰਾ ਆਪਣੇ ਬੱਚੇ ਦੇ ਜਨਮ ਦਾ ਐਲਾਨ ਕੀਤਾ ਹੈ । ਇੱਕ ਸਾਂਝੇ ਬਿਆਨ ਵਿੱਚ ਨਿਕ ਅਤੇ ਪ੍ਰਿਅੰਕਾ ਨੇ ਲਿਖਿਆ, “ਸਾਨੂੰ ਇਹ ਪੁਸ਼ਟੀ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਰੋਗੇਟ ਦੁਆਰਾ ਇੱਕ ਬੱਚੇ ਦਾ ਸੁਆਗਤ ਕੀਤਾ ਹੈ। ਅਸੀਂ ਸਤਿਕਾਰ ਨਾਲ ਇਸ ਵਿਸ਼ੇਸ਼ ਸਮੇਂ ਦੌਰਾਨ ਗੋਪਨੀਯਤਾ ਦੀ ਮੰਗ ਕਰਦੇ ਹਾਂ, ਕਿਉਂਕਿ ਅਸੀਂ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਚਾਹੁੰਦੇ ਹਾਂ। ਤੁਹਾਡਾ ਬਹੁਤ ਧੰਨਵਾਦ ਹੈ।’












