ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਉਸ ਦੇ ਪਤੀ ਨਿਕ ਜੋਨਸ ਨੂੰ ਮਾਤਾ-ਪਿਤਾ ਬਣਨ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਦੇਖਿਆ ਗਿਆ ਹੈ। ਇਸ ਜੋੜੇ ਨੂੰ ਲਾਸ ਏਂਜਲਸ ਦੀਆਂ ਸੜਕਾਂ ‘ਤੇ ਘੁੰਮਦੇ ਦੇਖਿਆ ਗਿਆ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਫੋਟੋਆਂ ਵਿੱਚ, ਪ੍ਰਿਅੰਕਾ ਪ੍ਰਿੰਟ ਕੀਤੇ ਗੁਲਾਬੀ ਟਰੈਕਸੂਟ ‘ਚ ਦਿਖਾਈ ਦੇ ਰਹੀ ਹੈ ਅਤੇ ਨਿਕ ਕਾਲੇ ਟੀ-ਸ਼ਰਟ ਦੇ ਨਾਲ ਇੱਕ ਚੈਕਰਡ ਜੈਕੇਟ ਪਹਿਨੇ ਦਿਖਾਈ ਦੇ ਰਿਹਾ ਹੈ।
ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ, ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕੁਮੈਂਟਸ ਦੀ ਝੜੀ ਲਗਾ ਦਿੱਤੀ। ਕਈਆਂ ਨੇ ਇਸ ਜੋੜੇ ਨੂੰ ਮਾਤਾ-ਪਿਤਾ ਬਣਨ ‘ਤੇ ਵਧਾਈਆਂ ਵੀ ਦਿੱਤੀਆਂ ਅਤੇ ਲੰਬੇ ਸਮੇਂ ਬਾਅਦ ਦੋਹਾਂ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ ਹੋਏ। ਇਕ ਪ੍ਰਸ਼ੰਸਕ ਨੇ ਕਮੈਂਟ ‘ਚ ਲਿਖਿਆ, ‘ਇੰਨੇ ਲੰਬੇ ਸਮੇਂ ਬਾਅਦ ਦੋਹਾਂ ਨੂੰ ਇਕੱਠੇ ਦੇਖਣਾ ਬਹੁਤ ਚੰਗਾ ਲੱਗਾ’। ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਸੀ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਸਰੋਗੇਸੀ ਰਾਹੀਂ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਦੋਹਾਂ ਨੇ ਇੰਸਟਾਗ੍ਰਾਮ ‘ਤੇ ਇਕ ਨੋਟ ਸ਼ੇਅਰ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਲਿਖਿਆ, ‘ਸਾਨੂੰ ਇਹ ਪੁਸ਼ਟੀ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਰੋਗੇਸੀ ਦੇ ਜ਼ਰੀਏ ਮਾਤਾ-ਪਿਤਾ ਬਣੇ ਹਾਂ।











