ਪੰਜਾਬ ਵਿੱਚ ਵਿਆਹਾਂ- ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਬੀਤੇ ਦਿਨੀਂ ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਗੁਪ-ਚੁੱਪ ਤਰੀਕੇ ਨਾਲ ਵਿਆਹ ਕਰਵਾ ਲਿਆ। ਹੁਣ ਪੰਜਾਬ ਦੇ ਮਸ਼ਹੂਰ ਗਾਇਕ ਏ-ਕੇ (A -Kay) ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਏ-ਕੇ ਦੇ ਵਿਆਹ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ

A-Kay ਦੇ ਵਿਆਹ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰਾਂ ਨੇ ਸ਼ਿਰਕਤ ਕੀਤੀ। ਜਿਸ ਵਿੱਚ ਨਿੰਜਾ, ਖਾਨ ਸਾਹਬ ਅਤੇ ਹੋਰ ਸਿਤਾਰੇ ਸ਼ਾਮਲ ਹਨ। ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਵੀ ਸਾਂਝੀਆਂ ਕੀਤੀਆਂ ਅਤੇ ਏ-ਕੇ ਨੂੰ ਉਸ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ।

ਇਕ ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਲਾੜੇ ਦੇ ਪਹਿਰਾਵੇ ‘ਚ ਨਜ਼ਰ ਆ ਰਿਹਾ ਹੈ। ਨਵ-ਵਿਆਹੁਤਾ ਜੋੜਾ ਸਟੇਜ ‘ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ ਅਤੇ ਗਾਇਕ ਨੇ ਆਪਣੀ ਪਤਨੀ ਲਈ ਇਕ ਖਾਸ ਗੀਤ ਵੀ ਗਾਇਆ ਹੈ। ਦੱਸ ਦਈਏ ਕਿ A-Kay ਪੰਜਾਬੀ ਗਾਇਕੀ ਇੰਡਸਟਰੀ ਵਿੱਚ ਇੱਕ ਪ੍ਰਸਿੱਧ ਚਿਹਰਾ ਹੈ। ਜਿਸ ਨੇ ‘ਜੌਰਡਨ ਦੇ ਸ਼ੁਜ ਪੈਰਾਂ ਵਿਚ, ਮੁੰਡਾ ਆਈਫੋਨ ਵਰਗਾ, ਦਿ ਲੌਸਟ ਲਾਈਫ, ਬ੍ਰਾਊਨ ਬੁਆਏ ਸਮੇਤ ਕਈ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ।













