ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਹੋਰ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਰੇਕੀ ਕੀਤੀ ਜਾ ਰਹੀ ਹੈ। ਇਹ ਘਟਨਾ ਬੀਤੀ ਰਾਤ ਮੋਹਾਲੀ ਵਿੱਚ ਦੇਖਣ ਨੂੰ ਮਿਲੀ। ਜਿੱਥੇ 3 ਬਾਈਕ ਸਵਾਰ ਨੌਜਵਾਨਾਂ ਨੇ ਮਨਕੀਰਤ ਦੀ ਕਾਰ ਦਾ ਕਰੀਬ 2 ਕਿਲੋਮੀਟਰ ਤੱਕ ਪਿੱਛਾ ਕੀਤਾ। ਮਨਕੀਰਤ ਦਾ ਸੁਰੱਖਿਆ ਗਾਰਡ ਜਿਵੇਂ ਹੀ ਕਾਰ ਤੋਂ ਹੇਠਾਂ ਉਤਰ ਕੇ ਸੁਰੱਖਿਅਤ ਥਾਂ ‘ਤੇ ਪਹੁੰਚਿਆ ਤਾਂ ਪਿੱਛਾ ਕਰ ਰਹੇ ਨੌਜਵਾਨ ਬਾਈਕ ਮੋੜ ਕੇ ਫ਼ਰਾਰ ਹੋ ਗਏ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਈਕ ਸਵਾਰ ਹਮਲਾ ਕਰਨ ਆਏ ਸਨ ਜਾਂ ਸਿਰਫ ਰੇਕੀ ਕਰ ਰਹੇ ਸਨ, ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਰਾਤ ਮਨਕੀਰਤ ਆਪਣੇ ਕਾਫਲੇ ਨਾਲ ਮੋਹਾਲੀ ਸਥਿਤ ਹੋਮਲੈਂਡ ਹਾਊਸ ਵੱਲ ਆ ਰਿਹਾ ਸੀ। ਉਦੋਂ ਬਾਈਕ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦੋਹਾਂ ਦੇ ਮੂੰਹ ਢਕੇ ਹੋਏ ਸਨ। ਕਾਰ ‘ਚ ਬੈਠੇ ਸੁਰੱਖਿਆ ਕਰਮੀਆਂ ਅਤੇ ਮਨਕੀਰਤ ਨੂੰ ਇਸ ਦਾ ਪਤਾ ਲੱਗਾ। ਇਸ ਤੋਂ ਬਾਅਦ ਬਿਨਾਂ ਗੱਡੀ ਰੋਕੇ ਉਹ ਤੇਜ਼ੀ ਨਾਲ ਹੋਮਲੈਂਡ ਸੁਸਾਇਟੀ ਪਹੁੰਚ ਗਿਆ।