September 16, 2026, 5:21 am
----------- Advertisement -----------
HomeNewsEntertainmentਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਹੋਈ ਸ਼ੁਰੂ, ਦਿੱਲੀ ਦੇ ਨਿਗਮਬੋਧ ਘਾਟ ‘ਤੇ...

ਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਹੋਈ ਸ਼ੁਰੂ, ਦਿੱਲੀ ਦੇ ਨਿਗਮਬੋਧ ਘਾਟ ‘ਤੇ ਦਿੱਤੀ ਜਾਵੇਗੀ ਅੰਤਿਮ ਵਿਦਾਈ

Published on

----------- Advertisement -----------

ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਏਮਜ਼ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜੂ ਸ਼੍ਰੀਵਾਸਤਵ ਨੇ ਬੁੱਧਵਾਰ ਸਵੇਰੇ 10.20 ਵਜੇ ਆਖਰੀ ਸਾਹ ਲਿਆ। ਦੱਸ ਦੇਈਏ ਕਿ 10 ਅਗਸਤ ਨੂੰ ਰਾਜੂ ਨੂੰ ਜਿਮ ‘ਚ ਵਰਕਆਊਟ ਦੌਰਾਨ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ ਅਤੇ ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਰਾਜਨੇਤਾਵਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰਾਜੂ ਦੀ ਮ੍ਰਿਤਕ ਦੇਹ ਨੂੰ ਦਿੱਲੀ ਦੇ ਦਵਾਰਕਾ ਦੇ ਦਸ਼ਰਥਪੁਰ ਤੋਂ ਨਿਗਮਬੋਧ ਸ਼ਮਸ਼ਾਨਘਾਟ ਲਿਜਾਇਆ ਜਾ ਰਿਹਾ ਹੈ। ਉਥੇ ਹੀ ਉਸਦਾ ਸਸਕਾਰ ਕੀਤਾ ਜਾਵੇਗਾ।

ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਜੂ ਨੂੰ ਕੁਝ ਹੀ ਦੇਰ ‘ਚ ਨਿਗਮਬੋਧ ਘਾਟ ‘ਤੇ ਅੰਤਿਮ ਵਿਦਾਈ ਦਿੱਤੀ ਜਾਵੇਗੀ। ਖਬਰਾਂ ਦੀ ਮੰਨੀਏ ਤਾਂ ਕਈ ਮਸ਼ਹੂਰ ਹਸਤੀਆਂ ਰਾਜੂ ਸ਼੍ਰੀਵਾਸਤਵ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਘਰ ਪਹੁੰਚਣ ਵਾਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੂਰੀਆਂ ਰਸਮਾਂ ਨਾਲ ਵਿਦਾਈ ਦਿੱਤੀ ਜਾਵੇਗੀ।ਸਾਰਿਆਂ ਨੂੰ ਹਸਾਉਣ ਵਾਲੇ ਰਾਜੂ ਸ਼੍ਰੀਵਾਸਤਵ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਗਜੋਧਰ ਭਈਆ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਯੂਜ਼ਰਸ ਰੈਸਟ ਇਨ ਪੀਸ ਲੈਜੇਂਡ ਦੇ ਰੁਝਾਨ ਨੂੰ ਚਲਾ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਾਂਗਰਸ ਲਾਸ਼ਾਂ ‘ਤੇ ਰਾਜਨੀਤੀ ਕਰਨੀ ਬੰਦ ਕਰੇ, ਪੰਜਾਬ 1984 ਵਿੱਚ ਆਪਣੇ ਰੋਲ ਨੂੰ ਨਹੀਂ ਭੁੱਲਿਆ: ਆਪ

ਚੰਡੀਗੜ੍ਹ, 15 ਸਤੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਕਾਂਗਰਸ ਵਲੋਂ ਆਪਣੇ ਰਿਕਾਰਡ...

ਪੰਜਾਬ ਵਿੱਚ ਬੀਜੇਪੀ ਸ਼ਾਸਿਤ ਗੁਜਰਾਤ, ਰਾਜਸਥਾਨ, ਹਰਿਆਣਾ, ਯੂਪੀ ਅਤੇ ਦਿੱਲੀ ਤੋਂ ਆ ਰਿਹਾ ਹੈ 80 ਫੀਸਦੀ ਨਸ਼ਾ – ਕੇਜਰੀਵਾਲ

ਨਵੀਂ ਦਿੱਲੀ 15 ਸਤੰਬਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ...

ਭਗਵੰਤ ਮਾਨ ਸਰਕਾਰ ਦਾ ਸੁਨੇਹਾ ਸਾਫ਼ ਹੈ – ਪੰਜਾਬ ‘ਚ ਅਪਰਾਧ ਕਰਨ ਵਾਲਾ ਗੈਂਗਸਟਰ ਦੁਨੀਆ ‘ਚ ਕਿਤੇ ਵੀ ਨਹੀਂ ਲੁਕ ਸਕਦਾ: ਬਲਤੇਜ ਪੰਨੂ

ਚੰਡੀਗੜ੍ਹ 15 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੰਗਲਵਾਰ...

ਆਮ ਆਦਮੀ ਪਾਰਟੀ ਵਲੋਂ 19 ਨਵੇਂ ਅਹੁਦੇਦਾਰ ਨਿਯੁਕਤ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ...

ਗੋਲਡੀ ਬਰਾੜ ਦੇ ਨਾਂ ’ਤੇ ਸਭ ਤੋਂ ਵੱਡੀ ਫਿਰੌਤੀ: ਔਰਤ ਤੋਂ ਮੰਗੇ 200 ਕਰੋੜ

ਦਿੱਲੀ ਵਿੱਚ ਇੱਕ ਔਰਤ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਕਰਕੇ ਗੈਂਗਸਟਰ ਗੋਲਡੀ ਬਰਾੜ...

ਗੈਂਗਸਟਰ ਕਰਮਵੀਰ ਸਿੰਘ ਦਿਓ ਨੂੰ ਕੈਨੇਡਾ ਤੋਂ ਕੀਤਾ ਗਿਆ ਡਿਪੋਰਟ, AGTF ਪੰਜਾਬ ਨੇ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਅੱਜ ਦਿੱਲੀ ਦੇ ਆਈਜੀਆਈ ਹਵਾਈ ਅੱਡੇ ‘ਤੇ...

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ BJP ਚ ਸ਼ਾਮਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਰਿਟਾਇਰਡ ਮੇਜਰ ਭੁਪਿੰਦਰ...

ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਇੱਕੋ ਮੰਚ ‘ਤੇ ਚੰਨੀ-ਵੜਿੰਗ, ਸਚਿਨ ਪਾਇਲਟ ਦੀ ਅਗਵਾਈ ‘ਚ ਹੋ ਰਿਹਾ ਪ੍ਰਦਰਸ਼ਨ

ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਵੱਲੋਂ ਝੰਡਾ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ...