ਰਾਖੀ ਸਾਵੰਤ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ‘ਤੇ ਬੁਆਏਫ੍ਰੈਂਡ ਆਦਿਲ ਨੇ ਖਾਸ ਪ੍ਰਬੰਧ ਕੀਤੇ ਅਤੇ ਰਾਖੀ ਨੇ ਕੇਕ ਕੱਟਿਆ ਅਤੇ ਕੇਕ ਦੇ ਨਾਲ ਵੀ ਕਈ ਤਸਵੀਰਾਂ ਕਲਿੱਕ ਕਰਵਾਈਆਂ। ਇਸ ਮੌਕੇ ਰਾਖੀ ਲਾਲ ਰੰਗ ਦੀ ਡਰੈੱਸ ‘ਚ ਨਜ਼ਰ ਆਈ। ਉਸ ਨੇ ਨੀਲੇ ਰੰਗ ਦੀ ਡੈਨਿਮ ਜੈਕੇਟ ਅਤੇ ਸਿਰ ‘ਤੇ ਧਾਗਾ ਪਾ ਕੇ ਆਪਣਾ ਲੁੱਕ ਪੂਰਾ ਕੀਤਾ। ਦੂਜੇ ਪਾਸੇ ਆਦਿਲ ਹਮੇਸ਼ਾ ਦੀ ਤਰ੍ਹਾਂ ਕੈਜ਼ੂਅਲ ਅਵਤਾਰ ‘ਚ ਨਜ਼ਰ ਆਏ। ਰਾਖੀ ਸਾਵੰਤ ਨੇ ਏਅਰਪੋਰਟ ‘ਤੇ ਆਪਣਾ ਜਨਮਦਿਨ ਮਨਾਇਆ ਅਤੇ ਸਰਪ੍ਰਾਈਜ਼ ਦੇਖ ਕੇ ਭਾਵੁਕ ਹੁੰਦੀ ਹੋਈ ਨਜ਼ਰ ਵੀ ਆਈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋਏ ਏਅਰਪੋਰਟ ਉੱਤੇ ਰਾਖੀ ਪਪਰਾਜ਼ੀ ਲਈ ਪੋਜ਼ ਵੀ ਦੇ ਰਹੀ ਹੈ। ਇਸ ਖ਼ਾਸ ਮੌਕੇ ਉੱਤੇ ਉਨ੍ਹਾਂ ਦੇ ਬੁਆਅਫ੍ਰੈਂਡ ਆਦਿਲ ਵੀ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਜਿਵੇਂ ਕਿ ਸਭ ਜਾਣਦੇ ਹੀ ਨੇ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਦਿਲ ਦੁਰਾਨੀ ਨੂੰ ਡੇਟ ਕਰ ਰਹੀ ਹੈ । ਦੋਵੇਂ ਅਕਸਰ ਖੁੱਲ੍ਹ ਕੇ ਇੱਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆਉਂਦੇ ਹਨ। ਰਾਖੀ ਸਾਵੰਤ ਅਤੇ ਆਦਿਲ ਦੀ ਜੋੜੀ ਨੂੰ ਦਰਸ਼ਕ ਖੂਬ ਪਸੰਦ ਕਰਦੇ ਹਨ, ਜਿਸ ਕਰਕੇ ਦੋਵੇਂ ਇੰਟਰਨੈੱਟ ‘ਤੇ ਟ੍ਰੈਂਡ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਦੋਵੇਂ ਹਰ ਇਵੈਂਟ ‘ਚ ਇਕੱਠੇ ਨਜ਼ਰ ਆਉਂਦੇ ਹਨ।











