ਰਾਖੀ ਸਾਵੰਤ ਨੂੰ ਏਦਾਂ ਹੀ ਐਂਟਰਟੇਨਮੈਂਟ ਕੁਈਨ ਨਹੀਂ ਕਿਹਾ ਜਾਂਦਾ ਹੈ। ਉਹ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ। ਰਾਖੀ ਆਪਣੇ ਜ਼ਬਰਦਸਤ ਅੰਦਾਜ਼ ਨਾਲ ਸਾਰਿਆਂ ਦੇ ਚਿਹਰੇ ‘ਤੇ ਮੁਸਕਰਾਹਟ ਲਿਆਉਂਦੀ ਹੈ। ਇਨ੍ਹੀਂ ਦਿਨੀਂ ਡਰਾਮਾ ਕਵੀਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਹੈ। ਹਾਲ ਹੀ ‘ਚ ਰਾਖੀ ਸਾਵੰਤ ਨੂੰ ਦੁਬਈ ‘ਚ ਦਾਦਾ ਸਾਹਿਬ ਆਈਕੋਨਿਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਵੈਂਟ ‘ਚ ਰਾਖੀ ਮੋਰਟਾਰਬੋਰਡ ਕੈਪ ਦੇ ਨਾਲ ਲਾਲ ਗ੍ਰੈਜੂਏਸ਼ਨ ਗਾਊਨ ‘ਚ ਨਜ਼ਰ ਆਈ। ਰਾਖੀ ਸਾਵੰਤ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਰਾਖੀ ਸਾਵੰਤ ਦੀ ਇਸ ਵੀਡੀਓ ਨੂੰ ਮਸ਼ਹੂਰ ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਸ਼ੇਅਰ ਕੀਤਾ ਹੈ।
ਇਸ ਦੌਰਾਨ ਜਦੋਂ ਰਾਖੀ ਸਾਵੰਤ ਆਪਣੀ ਐਮਬੀਏ ਦੀ ਡਿਗਰੀ ਪੂਰੀ ਕਰਨ ‘ਤੇ ਮਜ਼ਾਕ ‘ਚ ਖੁਦ ਨੂੰ ‘ਡਾਕਟਰ’ ਦੱਸਦੀ ਹੈ ਅਤੇ ਕਹਿੰਦੀ ਹੈ- ‘ਮੈਂ ਅਜਿਹਾ ਅਪਰੇਸ਼ਨ ਕਰਾਂਗੀ ਕਿ ਮੁੰਨਾ ਭਾਈ ਵੀ ਫੇਲ ਹੋ ਜਾਣਗੇ ।’ ਵੀਡੀਓ ‘ਚ ਉਹ ਅਦਾਕਾਰ ਅਰਜੁਨ ਬਾਜਵਾ ਨਾਲ ਨਜ਼ਰ ਆ ਰਹੀ ਹੈ। ਰਾਖੀ ਸਾਵੰਤ ਦੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਕਿਹਾ- ‘ਜੇਕਰ ਰਾਖੀ ਸਾਵੰਤ ਡਾਕਟਰ ਹੈ ਤਾਂ ਮੈਂ ਪ੍ਰਧਾਨ ਮੰਤਰੀ ਹਾਂ।’ ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ-‘ਉਹ ਇਕ ਹੱਸਮੁੱਖ ਅਤੇ ਜੀਵੰਤ ਵਿਅਕਤੀ ਹੈ, ਜਿਸ ਦੀ ਹਾਸੇ ਦੀ ਭਾਵਨਾ ਵੀ ਜ਼ਬਰਦਸਤ ਹੈ।’ ਦੂਜੇ ਪਾਸੇ ਰਾਖੀ ਸਾਵੰਤ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਆਪਣੇ ਸਾਬਕਾ ਪਤੀ ਰਿਤੇਸ਼ ਤੋਂ ਵੱਖ ਹੋਣ ਤੋਂ ਬਾਅਦ ਰਾਖੀ ਹੁਣ ਆਦਿਲ ਹੁਸੈਨ ਦੁਰਾਨੀ ਨੂੰ ਡੇਟ ਕਰ ਰਹੀ ਹੈ। ਪਿਛਲੇ ਦਿਨੀਂ ਰਾਖੀ ਨੇ ਆਦਿਲ ਨਾਲ ਵਿਆਹ ਨਾ ਹੋਣ ਦਾ ਕਾਰਨ ਵੀ ਦੱਸਿਆ ਸੀ।












