ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦਾ ਵਿਆਹ 21 ਫਰਵਰੀ ਨੂੰ ਗੋਆ ਵਿੱਚ ਹੋਇਆ ਸੀ। ਵਿਆਹ ਪੰਜਾਬੀ ਅਤੇ ਸਿੰਧੀ ਰੀਤੀ-ਰਿਵਾਜਾਂ ਨਾਲ hiਹੋਇਆ। ਵਿਆਹ ਦੀ ਰਸਮ ਦੱਖਣੀ ਗੋਆ ਸਥਿਤ ਆਈਟੀਸੀ ਗ੍ਰੈਂਡ ਹੋਟਲ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਵਿਆਹ ‘ਚ ਜੋੜੇ ਦੇ ਸਿਰਫ ਰਿਸ਼ਤੇਦਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ। ਅਜਿਹੇ ‘ਚ ਰਕੁਲ ਅਤੇ ਜੈਕੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਿਆਹ ਦੀ ਵੀਡੀਓ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਇਸ ਵਿਆਹ ਦੇ ਵੀਡੀਓ ਵਿੱਚ ਰਕੁਲ ਪ੍ਰੀਤ ਅਤੇ ਜੈਕੀ ਭਗਨਾਨੀ ਦੇ ਵਿਆਹ ਤੋਂ ਪਹਿਲਾਂ ਦੇ ਫੰਕਸ਼ਨਾਂ ਦੀ ਝਲਕ ਦਿੱਤੀ ਗਈ ਹੈ। ਹਲਦੀ, ਮਹਿੰਦੀ, ਸੰਗੀਤ ਅਤੇ ਮੰਡਪ ਤੱਕ ਦੇ ਫੰਕਸ਼ਨ ਦੇਖਣ ਨੂੰ ਮਿਲੇ। ਰਕੁਲ ਅਤੇ ਜੈਕੀ ਨੂੰ ਸਮੁੰਦਰ ਕੰਢੇ ਸੱਤ ਸੈਰ ਕਰਦੇ ਦੇਖਿਆ ਗਿਆ।
ਜੈਕੀ ਭਗਨਾਨੀ ਅਤੇ ਰਕੁਲ ਪ੍ਰੀਤ ਪਿਛਲੇ 2 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਰਕੁਲ ਨੇ 2022 ‘ਚ ਆਪਣੇ ਜਨਮਦਿਨ ‘ਤੇ ਇਕ ਰੋਮਾਂਟਿਕ ਫੋਟੋ ਪੋਸਟ ਕਰਕੇ ਜੈਕੀ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਉਸ ਨੇ ਜੈਕੀ ਨੂੰ ਉਸ ਸਾਲ ਦਾ ‘ਸਭ ਤੋਂ ਵੱਡਾ ਤੋਹਫਾ’ ਕਿਹਾ। ਆਪਣੀ ਲਵ ਸਟੋਰੀ ਦੇ ਬਾਰੇ ‘ਚ ਰਕੁਲ ਨੇ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਦੋਵੇਂ ਗੁਆਂਢੀ ਸਨ ਪਰ ਉਨ੍ਹਾਂ ਨੇ ਕਦੇ ਗੱਲ ਨਹੀਂ ਕੀਤੀ ਸੀ। ਫਿਰ ਦੋਹਾਂ ਦੀ ਮੁਲਾਕਾਤ ਇਕ ਕਾਮਨ ਫ੍ਰੈਂਡ ਰਾਹੀਂ ਹੋਈ। ਇਸ ਮੁਲਾਕਾਤ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਕੁਝ ਸਮੇਂ ਦੀ ਦੋਸਤੀ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਆਖਿਰਕਾਰ ਜੋੜੇ ਨੇ 21 ਫਰਵਰੀ ਨੂੰ ਵਿਆਹ ਕਰਵਾ ਲਿਆ।












