November 7, 2026, 2:16 am
----------- Advertisement -----------
HomeNewsEntertainmentਵਿਆਹ ਦੇ ਇਕ ਮਹੀਨੇ ਬਾਅਦ ਪਹਿਲੀ ਵਾਰ ਡਿਨਰ ਡੇਟ 'ਤੇ ਗਏ ਰਣਬੀਰ-ਆਲੀਆ,ਦੇਖੋ...

ਵਿਆਹ ਦੇ ਇਕ ਮਹੀਨੇ ਬਾਅਦ ਪਹਿਲੀ ਵਾਰ ਡਿਨਰ ਡੇਟ ‘ਤੇ ਗਏ ਰਣਬੀਰ-ਆਲੀਆ,ਦੇਖੋ ਵੀਡੀਓ

Published on

----------- Advertisement -----------

ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਹੈ। ਜੋੜੇ ਨੇ 14 ਅਪ੍ਰੈਲ ਨੂੰ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਜੋੜੇ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਦੋਵਾਂ ਦਾ ਇੱਕ ਵੀਡੀਓ ਵੀ ਸੁਰਖੀਆਂ ਵਿੱਚ ਹੈ। ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੇ ਵਿਆਹ ਤੋਂ ਲੈ ਕੇ ਹੁਣ ਤੱਕ ਆਪਣੇ ਕੰਮ ਦੇ ਵਾਅਦੇ ਪੂਰੇ ਕਰਨ ਵਿੱਚ ਰੁੱਝੇ ਹੋਏ ਹਨ। ਅਜਿਹੇ ‘ਚ ਦੋਹਾਂ ਨੂੰ ਇਕੱਠੇ ਸਮਾਂ ਬਿਤਾਉਣ ਦਾ ਮੌਕਾ ਘੱਟ ਹੀ ਮਿਲਦਾ ਸੀ। ਹਾਲਾਂਕਿ, ਜੋੜੇ ਨੇ ਆਪਣੇ ਵਿਆਹ ਦੀ ਇੱਕ ਮਹੀਨੇ ਦੀ ਵਰ੍ਹੇਗੰਢ ਨੂੰ ਨਹੀਂ ਜਾਣ ਦਿੱਤਾ।

ਦੋਵਾਂ ਨੇ ਇਸ ਮੌਕੇ ਨੂੰ ਇਕ-ਦੂਜੇ ਨਾਲ ਸੈਲੀਬ੍ਰੇਟ ਕੀਤਾ ਅਤੇ ਦੇਰ ਰਾਤ ਤੱਕ ਕੁਆਲਿਟੀ ਟਾਈਮ ਬਿਤਾਉਂਦੇ ਦੇਖਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਇਸ ਸਟਾਰ ਜੋੜੇ ਨੂੰ ਵਿਆਹ ਤੋਂ ਬਾਅਦ ਖੂਬਸੂਰਤ ਅੰਦਾਜ਼ ‘ਚ ਇਕੱਠੇ ਦੇਖਿਆ ਗਿਆ ਹੈ। ਦੋਵਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਲੁਕ ਦੀ ਗੱਲ ਕਰੀਏ ਤਾਂ ਕਪੂਰ ਪਰਿਵਾਰ ਦੀ ਨੂੰਹ ਬਲਿਊ ਦੀ ਫਲੋਈ ਡਰੈੱਸ ‘ਚ ਸਟੀਨਿੰਗ ਦਿਖੀ। ਉਨ੍ਹਾਂ ਨੇ ਆਪਣੀ ਲੁੱਕ ਨੂੰ ਨਿਊਟਰਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਸੀ। ਜਿਸ ‘ਚ ਮਿਸੇਜ ਕਪੂਰ ਖੂਬਸੂਰਤ ਲੱਗ ਰਹੀ ਸੀ। ਉਧਰ ਰਣਬੀਰ ਨੇ ਆਪਣੀ ਸੁਪਰ ਸਟਾਈਲਿਸ਼ ਲੁੱਕ ਨਾਲ ਸਭ ਦਾ ਧਿਆਨ ਖਿੱਚਿਆ।

ਰਣਬੀਰ ਗ੍ਰੇਅ ਸ਼ਰਟ ਅਤੇ ਬਲੈਕ ਪੈਂਟ ‘ਚ ਡੈਸ਼ਿੰਗ ਲੱਗੇ। ਇਸ ਦੌਰਾਨ ਦੋਵਾਂ ਨੇ ਚਿਹਰੇ ‘ਤੇ ਮਾਸਕ ਲਗਾ ਰੱਖਿਆ ਸੀ। ਤਸਵੀਰਾਂ ਦੇਖ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੋਵੇਂ ਇਕੱਠੇ ਪਿਆਰ ਲੱਗ ਰਹੇ ਸਨ। ਹਾਲਾਂਕਿ ਇਸ ਦੌਰਾਨ ਦੋਵੇਂ ਕਾਫੀ ਜਲਦਬਾਜ਼ੀ ‘ਚ ਸੀ, ਉਨ੍ਹਾਂ ਨੇ ਦੂਰ ਤੋਂ ਹੀ ਮੀਡੀਆ ਨੂੰ ਪੋਜ਼ ਦਿੱਤੇ। ਆਲੀਆ ਅਤੇ ਰਣਬੀਰ ਕਪੂਰ ਨੇ ਬਹੁਤ ਸਿੰਪਲ ਤਰੀਕੇ ਨਾਲ ਵਿਆਹ ਕੀਤਾ। ਦੋਵਾਂ ਨੇ ਕਿਸੇ ਵੈਡਿੰਗ ਡੈਸਟੀਨੇਸ਼ਨ ਨੂੰ ਨਹੀਂ ਸਗੋਂ ਆਪਣੇ ਘਰ ਵਾਸਤੂ ਨੂੰ ਵਿਆਹ ਲਈ ਚੁਣਿਆ। ਇਸ ਵਿਆਹ ‘ਚ ਕਪੂਰ ਅਤੇ ਭੱਟ ਪਰਿਵਾਰ ਨੇ ਸ਼ਿਰਕਤ ਕੀਤੀ। ਵਿਆਹ ਤੋਂ ਬਾਅਦ ਦੋਵਾਂ ਨੇ ਵਾਸਤੂ ਅਪਾਰਟਮੈਂਟ ‘ਚ ਹੀ ਰਿਸੈਪਸ਼ਨ ਪਾਰਟੀ ਰੱਖੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ-ਰਣਬੀਰ ਜਲਦ ਹੀ ਫਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣ ਵਾਲੇ ਹਨ। ਇਹ ਪਹਿਲੀ ਵਾਰ ਹੈ ਜਦੋਂ ਰਣਬੀਰ-ਆਲੀਆ ਵੱਡੇ ਪਰਦੇ ‘ਤੇ ਇਕੱਠੇ ਦਿਖਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਸਿੰਘ ਚੰਦੂਮਾਜਰਾ ਦੀ ਘਰ ਵਾਪਸੀ, ਪੁੱਤ ਸਣੇ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ ਕਰਨ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ...

ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਸ਼ਿਕਾਇਤ, ਕਰੋੜਾਂ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੀ ਮੰਗ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ...

ਮਿਲਾਵਟਖੋਰਾਂ ‘ਤੇ ਸਿਹਤ ਵਿਭਾਗ ਦਾ ਛਾਪਾ, ਬਠਿੰਡਾ ‘ਚ ਕਈ ਥਾਵਾਂ ‘ਤੇ ਮਠਿਆਈਆਂ ਤੇ ਦੁੱਧ ਦੇ ਭਰੇ ਸੈਂਪਲ

ਤਿਉਹਾਰੀ ਸੀਜ਼ਨ, ਖ਼ਾਸ ਕਰਕੇ ਦੀਵਾਲੀ ਦੇ ਮੱਦੇਨਜ਼ਰ ਮਠਿਆਈਆਂ ਅਤੇ ਦੁੱਧ ਤੋਂ ਬਣਨ ਵਾਲੀਆਂ ਵਸਤਾਂ...

ਅੰਮ੍ਰਿਤਸਰ ਤੋਂ ਬੰਗਾਲ ਜਾ ਰਹੀ ਕਰਮਭੂਮੀ ਐਕਸਪ੍ਰੇਸ ‘ਚ ਲੱਗੀ ਅੱਗ, ਰਾਜਪੁਰਾ ‘ਚ ਰੋਕੀ ਟ੍ਰੇਨ, ਲੋਕਾਂ ਨੂੰ ਕੱਢਿਆ ਬਾਹਰ

ਪਟਿਆਲਾ ਤੋਂ ਇੱਕ ਵੱਡੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰਾਜਪੁਰਾ...

ਪੁੱਤ ਦੀ ਮੌਤ ਦਾ ਇਨਸਾਫ਼ ਮੰਗਦੀ ਮਾਂ ਬੋਲੀ- ਪੰਜਾਬ ‘ਚ ਨਸ਼ਾ ਬੰਦ ਹੋਵੇ

ਪਰਵਿੰਦਰ ਝੋਟਾ ਦਾ PGI ‘ਚ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ...

ਫਰੀਦਕੋਟ: ਦਾਜ਼ ਲਈ ਲਾੜੇ ਨੇ ਤੋੜਿਆ ਵਿਆਹ, 10 ਲੱਖ ਨਕਦੀ ਤੇ 4 ਤੋਲੇ ਸੋਨੇ ਦੀ ਮੰਗ

ਫਰੀਦਕੋਟ ਵਿੱਚ ਲਾੜੇ ਨੂੰ ਲੋੜੀਂਦਾ ਦਾਜ ਨਾ ਮਿਲਣ ‘ਤੇ ਉਹ ਵਿਆਹ ਦੀ ਬਰਾਤ ਨਹੀਂ...

‘ਧਨਤੇਰਸ’ ਮੌਕੇ ਸੋਨੇ-ਚਾਂਦੀ ਦੇ ਵਧੇ ਭਾਅ, ਸੋਨਾ 2,507 ਰੁਪਏ ਹੋਇਆ ਮਹਿੰਗਾ

ਧਨਤੇਰਸ ‘ਤੇ ਸੋਨਾ-ਚਾਂਦੀ ਦੋਵੇਂ ਮਹਿੰਗੇ ਹੋ ਗਏ। ਇੰਡੀਆ ਬੁਲੀਅਨ ਐਂਡ ਜਵੈਲਰਸ ਐਸੋਸੀਏਸ਼ਨ ਮੁਤਾਬਕ 10...

  ED ਰੇਡ ਦੌਰਾਨ ਭਾਜਪਾ ਦੀ ਪੇਸ਼ਕਸ਼ ਠੁਕਰਾਈ: ਡਾ. ਅਮਨਦੀਪ ਕੌਰ

ਚੰਡੀਗੜ੍ਹ 5 ਨਵੰਬਰ:ਮੋਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗਾਮੀ ਚੋਣਾਂ ਲਈ ਉਮੀਦਵਾਰ...

 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ

 ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ...