ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਐਨੀਮਲ’ ਦੀ ਸਫਲਤਾ ਤੋਂ ਬਾਅਦ ਰਣਬੀਰ ਕਪੂਰ ਨੇ ਆਪਣੇ ਆਪ ਨੂੰ ਇਕ ਬਿਲਕੁਲ ਨਵੀਂ ਲਗਜ਼ਰੀ ਕਾਰ ਗਿਫਟ ਕੀਤੀ ਹੈ। ਅਭਿਨੇਤਾ ਨੇ ਹਾਲ ਹੀ ਵਿੱਚ 6 ਕਰੋੜ ਰੁਪਏ ਦੀ ਇੱਕ ਬੈਂਟਲੇ ਕਾਂਟੀਨੈਂਟਲ GT-V8 ਖਰੀਦੀ ਹੈ ਜਿਸਨੂੰ ਉਹ ਮੁੰਬਈ ਦੀਆਂ ਸੜਕਾਂ ‘ਤੇ ਚਲਾਉਂਦੇ ਹੋਏ ਦੇਖਿਆ ਗਿਆ ਸੀ।
ਦੱਸ ਦਈਏ ਕਿ ਅਭਿਨੇਤਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਮੁੰਬਈ ਦੇ ਪਾਲੀ ਹਿੱਲ ਵਿੱਚ ਆਪਣੇ ਵਾਸਤੂ ਅਪਾਰਟਮੈਂਟ ਦੇ ਕੋਲ ਆਪਣੀ ਨਵੀਂ ਕਾਰ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਡਾਰਕ ਸੇਫਾਇਰ ਬਲੂ ਬੈਂਟਲੇ ਕਾਂਟੀਨੈਂਟਲ GT-V8 ਦੀ ਆਨ-ਰੋਡ ਕੀਮਤ 6 ਕਰੋੜ ਰੁਪਏ ਅਤੇ ਐਕਸ-ਸ਼ੋਰੂਮ ਕੀਮਤ 5.2 ਕਰੋੜ ਰੁਪਏ ਦੱਸੀ ਜਾਂਦੀ ਹੈ।
542.0 BHP ਪਾਵਰ ਵਾਲੀ ਇਸ ਕਾਰ ਦੀ ਟਾਪ ਸਪੀਡ 318 km/h ਹੈ। ਇਸ ਵਿੱਚ ਆਟੋਮੈਟਿਕ ਟ੍ਰਾਂਸਮਿਸ਼ਨ ਹੈ ਅਤੇ ਇਹ 12.9 kmpl ਦੀ ਮਾਈਲੇਜ ਦਿੰਦਾ ਹੈ।
ਇਸਤੋਂ ਇਲਾਵਾ ਇੱਕ ਵੀਡੀਓ ਵਿੱਚ, ਅਭਿਨੇਤਾ ਆਪਣੀ ਕਾਰ ਰੋਕ ਕੇ ਇੱਕ ਬਜ਼ੁਰਗ ਲੋੜਵੰਦ ਵਿਅਕਤੀ ਦੀ ਮਦਦ ਕਰਦੇ ਵੀ ਦੇਖਿਆ ਗਿਆ ਸੀ। ਰਣਬੀਰ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਅੰਦਾਜ਼ ਦੀ ਕਾਫੀ ਤਾਰੀਫ ਕਰ ਰਹੇ ਹਨ।
ਵਰਕ ਫਰੰਟ ‘ਤੇ ਰਣਬੀਰ: ਰਣਬੀਰ ਇਨ੍ਹੀਂ ਦਿਨੀਂ ਨਿਰਦੇਸ਼ਕ ਨਿਤੀਸ਼ ਤਿਵਾਰੀ ਦੀ ਫਿਲਮ ‘ਰਾਮਾਇਣ’ ਦੀ ਤਿਆਰੀ ‘ਚ ਰੁੱਝੇ ਹੋਏ ਹਨ। ਉਹ ਜਲਦੀ ਹੀ ਸਾਈ ਪੱਲਵੀ ਨਾਲ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ।