ਨਵੀਂ ਦਿੱਲੀ: ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਰਾਣੀ ਮੁਖਰਜੀ ਦੀ ਫਿਲਮ ‘Miss Chatterjee VS Norway’ ਵੱਡੇ ਪਰਦੇ ‘ਤੇ ਰਿਲੀਜ਼ ਹੋ ਗਈ ਹੈ। ਲੋਕ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ। ਹਾਲ ਹੀ ‘ਚ ਰਾਣੀ ਨੂੰ ਫਿਲਮ ਦੀ ਸਫਲਤਾ ਅਤੇ ਜਨਮਦਿਨ ਮੀਡੀਆ ਨਾਲ ਸੈਲੀਬ੍ਰੇਟ ਕਰਦੇ ਦੇਖਿਆ ਗਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਰਾਣੀ ਦੀ ਕੇਟ ਕਟਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ, ਜਿਸ ‘ਚ ਉਹ ਪਾਪਰਾਜ਼ੀ ਨਾਲ ਫਿਲਮ ਅਤੇ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। 21 ਮਾਰਚ ਨੂੰ ਰਾਣੀ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਨੇ ਇੱਕ ਦਿਨ ਪਹਿਲਾਂ ਆਪਣੇ ਜਨਮਦਿਨ ਦਾ ਕੇਕ ਪੈਪਸ ਨਾਲ ਕੱਟਿਆ ਸੀ।
ਤਸਵੀਰਾਂ ‘ਚ ਰਾਣੀ ਸਿੰਪਲ ਲੁੱਕ ‘ਚ ਨਜ਼ਰ ਆਈ। ਅਭਿਨੇਤਰੀ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ। ਦੱਸ ਦੇਈਏ ਕਿ ਰਾਣੀ ਦੀ ਇਹ ਫਿਲਮ ਬਾਕਸ ਆਫਿਸ ‘ਤੇ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਅਭਿਨੇਤਰੀ ਦੀ ਫਿਲਮ ਨੇ ਵੀਕੈਂਡ ‘ਤੇ ਲਗਭਗ 6 ਕਰੋੜ 42 ਲੱਖ ਦੀ ਕਮਾਈ ਕਰ ਲਈ ਹੈ। ਇਸ ਤੋਂ ਇਲਾਵਾ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਫਿਲਮ ਅਤੇ ਰਾਣੀ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਹੈ।












