September 11, 2026, 12:09 am
----------- Advertisement -----------
HomeNewsEntertainmentਅਕਸ਼ੇ-ਸੁਨੀਲ ਸ਼ੈੱਟੀ ਦੀ ਫਿਲਮ 'ਹੇਰਾ ਫੇਰੀ 4' 'ਚ ਹੋਈ ਸੰਜੇ ਦੱਤ ਦੀ...

ਅਕਸ਼ੇ-ਸੁਨੀਲ ਸ਼ੈੱਟੀ ਦੀ ਫਿਲਮ ‘ਹੇਰਾ ਫੇਰੀ 4’ ‘ਚ ਹੋਈ ਸੰਜੇ ਦੱਤ ਦੀ ਐਂਟਰੀ! ਵਿਲੇਨ ਦੀ ਭੂਮਿਕਾ ‘ਚ ਨਜ਼ਰ ਆਉਣਗੇ

Published on

----------- Advertisement -----------

ਪਿਛਲੇ ਕੁਝ ਦਿਨਾਂ ਤੋਂ ਫਿਲਮ ‘ਹੇਰਾ ਫੇਰੀ 4’ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਖਬਰਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ‘ਚ ਵੀ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਦਰਸ਼ਕਾਂ ਨੂੰ ਕਾਮੇਡੀ ਦੀ ਜ਼ਬਰਦਸਤ ਡੋਜ਼ ਦਿੰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਹੁਣ ਇਸ ਬਾਰੇ ਇਕ ਹੋਰ ਨਵੀਂ ਖਬਰ ਆਈ ਹੈ, ਜਿਸ ਨਾਲ ਦਰਸ਼ਕਾਂ ਦੀ ਫਿਲਮ ਪ੍ਰਤੀ ਉਤਸੁਕਤਾ ਵਧੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ ‘ਚ ਸੰਜੇ ਦੱਤ ਦੀ ਐਂਟਰੀ ਕੀਤੀ ਗਈ ਹੈ ਅਤੇ ਉਹ ਨੈਗੇਟਿਵ ਰੋਲ ‘ਚ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ‘ਹੇਰਾ ਫੇਰੀ 4’ ‘ਚ ਸੰਜੇ ਦੱਤ ਨੂੰ ਕਾਸਟ ਕੀਤਾ ਗਿਆ ਹੈ। ਫਿਲਮ ‘ਚ ਸੰਜੇ ਦੱਤ ਦਾ ਕਿਰਦਾਰ ਨੈਗੇਟਿਵ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਸੰਜੇ ਦੱਤ ਇੱਕ ਨੇਤਰਹੀਣ ਵਿਅਕਤੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਉਸ ਦੇ ਕਿਰਦਾਰ ਵਿੱਚ ਟਵਿਸਟ ਹੈ।

ਸੰਜੇ ਦੱਤ ਦੀ ਐਂਟਰੀ ਇਸ ਫਿਲਮ ਨੂੰ ਹੋਰ ਦਿਲਚਸਪ ਬਣਾ ਦੇਵੇਗੀ। ਦੇਖਣਾ ਹੋਵੇਗਾ ਕਿ ਸੰਜੇ ਦੱਤ ਸ਼ਿਆਮ, ਰਾਜੂ ਅਤੇ ਬਾਬੂ ਰਾਓ ਨੂੰ ਲੈ ਕੇ ਕਿਹੜੀਆਂ ਚਾਲਾਂ ਖੇਡਦੇ ਹਨ। ਸੰਜੇ ਦੱਤ ਨੇ ਹਮੇਸ਼ਾ ਨਕਾਰਾਤਮਕ ਭੂਮਿਕਾਵਾਂ ਨੂੰ ਜ਼ਬਰਦਸਤ ਤਰੀਕੇ ਨਾਲ ਨਿਭਾਇਆ ਹੈ। ਪਿਛਲੇ ਸਾਲ ਉਹ ‘ਕੇਜੀਐਫ 2’ ‘ਚ ਰੌਕੀ ਭਾਈ ਦੇ ਮੁਕਾਬਲੇ ਜ਼ਬਰਦਸਤ ਫਾਰਮ ‘ਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਣਬੀਰ ਕਪੂਰ ਦੀ ਫਿਲਮ ‘ਸ਼ਮਸ਼ੇਰਾ’ ‘ਚ ਵੀ ਕਮਾਲ ਕੀਤਾ ਸੀ। ‘ਸ਼ਮਸ਼ੇਰਾ’ ਦਾ ਜਾਦੂ ਭਾਵੇਂ ਨਾ ਚੱਲ ਸਕਿਆ ਪਰ ਸਭ ਨੇ ਸੰਜੇ ਦੱਤ ਦੀ ਤਾਰੀਫ਼ ਕੀਤੀ। ਹੁਣ ਇੱਕ ਵਾਰ ਫਿਰ ਉਹ ਨੈਗੇਟਿਵ ਰੋਲ ਨਾਲ ਦਰਸ਼ਕਾਂ ਦਾ ਦਿਲ ਜਿੱਤਣਗੇ। ਖਬਰ ਇਹ ਵੀ ਹੈ ਕਿ ‘ਹੇਰਾ ਫੇਰੀ 4’ ‘ਚ ਸੰਜੇ ਦੱਤ ਤੋਂ ਇਲਾਵਾ ਅਰਸ਼ਦ ਵਾਰਸੀ ਵੀ ਨਜ਼ਰ ਆਉਣਗੇ। ‘ਹੇਰਾ ਫੇਰੀ 4’ ਦੀ ਗੱਲ ਕਰੀਏ ਤਾਂ ਖਬਰਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਅਗਲੇ ਤਿੰਨ ਮਹੀਨਿਆਂ ‘ਚ ਪੂਰੀ ਹੋ ਜਾਵੇਗੀ। ਫਿਲਮ ਦੀ ਸ਼ੂਟਿੰਗ ਮੁੰਬਈ ਤੋਂ ਇਲਾਵਾ ਵਿਦੇਸ਼ੀ ਲੋਕੇਸ਼ਨਾਂ ‘ਤੇ ਵੀ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...