ਸੰਜੇ ਲੀਲਾ ਭੰਸਾਲੀ ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮ ਗੰਗੂਬਾਈ ਕਾਠੀਆਵਾੜੀ ਨੂੰ ਲੈ ਕੇ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਸੰਜੇ ਲੀਲਾ ਭੰਸਾਲੀ ਬਾਲੀਵੁੱਡ ‘ਚ ਵੱਡੇ ਬਜਟ ਦੀਆਂ ਬਲਾਕਬਸਟਰ ਫਿਲਮਾਂ ਬਣਾਉਣ ਲਈ ਮਸ਼ਹੂਰ ਹਨ। ਸੰਜੇ ਲੀਲਾ ਭੰਸਾਲੀ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ‘ਗੰਗੂਬਾਈ ਕਾਠੀਆਵਾੜੀ’ ਉਸ ਦੇ ਜਨਮਦਿਨ ਦੇ ਅਗਲੇ ਦਿਨ ਯਾਨੀ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ ‘ਚ ਉਨ੍ਹਾਂ ਦਾ ਜਨਮਦਿਨ ਹੋਰ ਖਾਸ ਹੋ ਗਿਆ ਹੈ।
ਉਨ੍ਹਾਂ ਦਾ ਜਨਮ ਮੁੰਬਈ ‘ਚ ਇਕ ਗੁਜਰਾਤੀ ਪਰਿਵਾਰ ‘ਚ ਹੋਇਆ ਸੀ। ਉਨ੍ਹਾਂ ਦਾ ਬਚਪਨ ਆਰਥਿਕ ਰੂਪ ‘ਚ ਕਾਫ਼ੀ ਮੁਸ਼ਕਲਾਂ ਭਰਿਆ ਸੀ। ਉਨ੍ਹਾਂ ਦੀ ਮਾਂ ਕੱਪੜੇ ਸਿਊਣ ਦਾ ਕੰਮ ਕਰਦੀ ਸੀ ਤੇ ਘਰ ਦਾ ਗੁਜ਼ਾਰਾ ਕਰਦੀ ਸੀ। ਮਾਂ ਦੀ ਇਸ ਮਿਹਨਤ ਕਾਰਨ ਭੰਸਾਲੀ ਦਾ ਆਪਣੀ ਮਾਂ ਨਾਲ ਜ਼ਿਆਦਾ ਪਿਆਰ ਸੀ। ਰਿਪੋਰਟ ਅਨੁਸਾਰ ਸੰਜੇ ਨੇ ਆਪਣੀ ਮਾਂ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਨਾਮ ਦੇ ਵਿਚਕਾਰ ਆਪਣੀ ਮਾਂ ਦਾ ਨਾਮ ‘ਲੀਲਾ’ ਜੋੜਿਆ ਹੈ।
ਉਨ੍ਹਾਂ ਨੇ ਹਿੰਦੀ ਸਿਨੇਮਾ ‘ਚ ਆਪਣੀ ਸ਼ੁਰੂਆਤ ਨਿਰਦੇਸ਼ਕ ਵਿਧੂ ਵਿਨੋਦ ਚੋਪਡ਼ਾ ਦੇ ਅਸਿਸਟੈਂਟ ਦੇ ਤੌਰ ‘ਤੇ ਕੀਤੀ ਸੀ। ਫਿਰ ਉਸ ਨੇ ਆਪਣੇ ਨਿਰਦੇਸ਼ਨ ‘ਚ ਫ਼ਿਲਮਾਂ ਬਣਾਉਣ ਦਾ ਫ਼ੈਸਲਾ ਲਿਆ। ਬਤੌਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਸਾਲ 1996 ‘ਚ ਆਈ ਸਲਮਾਨ ਖਾਨ ਤੇ ਮਨੀਸ਼ਾ ਕੋਏਰਾਲਾ ਦੀ ਫ਼ਿਲਮ ਖਾਮੋਸ਼ੀ ਤੋਂ ਸ਼ੁਰੂਆਤ ਕੀਤੀ ਪਰ ਇਹ ਫ਼ਿਲਮ ਕੋਈ ਬਹੁਤਾ ਕਮਾਲ ਨਹੀਂ ਕਰ ਸਕੀ। ਉਨ੍ਹਾਂ ਨੂੰ ਅਸਲੀ ਪਛਾਣ ਫ਼ਿਲਮ ਹਮ ਦਿਲ ਦੇ ਚੁਕੇ ਸਨਮ ਤੋਂ ਮਿਲੀ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੰਜੇ ਲੀਲਾ ਭੰਸਾਲੀ ਦੀ ਸੰਪਤੀ ਸਾਲ 2021 ਵਿੱਚ 1 ਮਿਲੀਅਨ ਤੋਂ 5 ਮਿਲੀਅਨ ਹੈ। ਯਾਨੀ ਸੰਜੇ ਲੀਲਾ ਭੰਸਾਲੀ ਭਾਰਤੀ ਰੁਪਏ ‘ਚ ਕਰੀਬ 37 ਕਰੋੜ ਦੇ ਮਾਲਕ ਹਨ।