ਲੇ ਜਾ ਮੇਰੀ ਦੁਆ, ਪਰਦੇਸ ਜਾਨੇ ਵਾਲੇ… ਸਵਰਾ ਕੋਕਿਲਾ ਲਤਾ ਮੰਗੇਸ਼ਕਰ ਨੇ ਇਹ ਖੂਬਸੂਰਤ ਨਗਮਾ ਦਿਲੀਪ ਕੁਮਾਰ ਅਤੇ ਨਰਗਿਸ ਫਿਲਮ ਦੀ ‘ਦੀਦਾਰ’ ਲਈ ਗਾਇਆ ਸੀ। ਇਸ ਗੀਤ ਵਿਚ ਉਸ ਵਿਛੋੜੇ ਦੇ ਅਹਿਸਾਸ ਨੂੰ ਦਰਸਾਇਆ ਗਿਆ ਹੈ ਜੋ ਕਿਸੇ ਨੇੜੇਲੇ ਦੇ ਦੂਰ ਜਾਣ ‘ਤੇ ਮਹਿਸੂਸ ਹੁੰਦਾ ਹੈ। ਸ਼ਾਇਦ ਸ਼ਾਹਰੁਖ ਖਾਨ ਵੀ ਅਜਿਹੀ ਹੀ ਸਥਿਤੀ ਵਿਚ ਹੋਣਗੇ ਜਦੋਂ ਉਹ ਗਾਇਕਾ ਲਤਾ ਦੀਦੀ ਨੂੰ ਆਪਣੀ ਅੰਤਿਮ ਯਾਤਰਾ ‘ਤੇ ਜਾਂਦੇ ਦੇਖ ਰਿਹਾ ਸੀ।
ਸ਼ਾਹਰੁਖ ਅਤੇ ਪੂਜਾ ਨੇ ਲਤਾ ਮੰਗੇਸ਼ਕਰ ਨੂੰ ਦੋ ਤਰੀਕਿਆਂ ਨਾਲ ਸ਼ਰਧਾਂਜਲੀ ਦਿੱਤੀ, ਇਸ ਦੀ ਇਕ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਸ਼ਾਹਰੁਖ ਖਾਨ ਦੋਵੇਂ ਹੱਥ ਫੈਲਾ ਕੇ ਇਸਲਾਮਿਕ ਰੀਤੀ ਰਿਵਾਜਾਂ ਤੋਂ ਲਤਾ ਮੰਗੇਸ਼ਕਰ ਲਈ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪੂਜਾ ਦਦਲਾਨੀ ਹੱਥ ਜੋੜ ਕੇ ਮੱਥਾ ਟੇਕਦੀ ਨਜ਼ਰ ਆ ਰਹੀ ਹੈ। ਇਨ੍ਹਾਂ ਹੀ ਨਹੀਂ ਇਸ ਦੌਰਾਨ ਸ਼ਾਹਰੁਖ ਲਤਾ ਜੀ ਲਈ ਦੁਆ ਮੰਗਣ ਮਗਰੋਂ ਉਨ੍ਹਾਂ ਦੇ ਪੈਰ ਛੂਹ ਕੇ ਅਸ਼ਰੀਵਾਦ ਲੈਂਦੇ ਹੋਏ ਵੀ ਵਿਖਾਈ ਦਿੱਤੇ। ਜਦੋਂ ਕਿ ਪੂਜਾ ਦਦਲਾਨੀ ਨੇ ਹੱਥ ਜੋੜ ਕੇ ਸਵਰ ਕੋਕਿਲਾ ਨੂੰ ਨਮਨ ਕੀਤਾ।

ਸ਼ਾਹਰੁਖ ਖਾਨ ਤੇ ਪੂਜਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਲੋਕ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਉੱਤੇ ਵੱਖ-ਵੱਖ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਕੁੱਝ ਲੋਕ ਇਸ ਤਸਵੀਰ ਦੇ ਸੰਦੇਸ਼ ਨੂੰ ਆਈਡੀਆ ਆਫ਼ ਇੰਡੀਆ ਨਾਲ ਜੋੜ ਕੇ ਦੇਖ ਰਹੇ ਹਨ ਤਾਂ ਕੁਝ ਲੋਕ ਇਸ ‘ਤੇ ਆਪਣੀ ਧਾਰਮਿਕ ਆਸਥਾ ਦੇ ਆਧਾਰ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ‘ਇਕ ਦੇਸ਼ ਕਈ ਧਰਮ… ਅਤੇ ਮੈਂ ਇਸ ਭਾਰਤ ‘ਚ ਵੱਡਾ ਹੋਇਆ ਹਾਂ।’ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਇਸ ਇੱਕ ਤਸਵੀਰ ਵਿੱਚ ਪੂਰੇ ਭਾਰਤ ਦਾ ਵਿਚਾਰ ਤੇ ਸੱਭਿਆਚਾਰ ਹੈ।












