ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਲੰਬੇ ਸਮੇਂ ਤੋਂ ਮੀਡੀਆ ਤੋਂ ਦੂਰ ਚੱਲ ਰਹੇ ਸਨ। ਉਹ ਕਿਸੇ ਵੀ ਇਵੈਂਟ ’ਚ ਵੀ ਨਜ਼ਰ ਨਹੀਂ ਆ ਰਹੇ ਸਨ, ਪਰ ਹੁਣ ਸ਼ਾਹਰੁਖ ਖਾਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸਨੂੰ ਦੇਖਣ ਤੋਂ ਬਾਅਦ ਫੈਨਜ਼ ਉਨ੍ਹਾਂ ਦੀ ਤਾਰੀਫ ਕੀਤੇ ਬਿਨਾਂ ਖ਼ੁਦ ਨੂੰ ਰੋਕ ਨਹੀਂ ਪਾਉਣਗੇ। ਇਸ ਵੀਡੀਓ ’ਚ ਸ਼ਾਹਰੁਖ ਖਾਨ ਆਪਣੇ ਕਰੀਅਰ ਨੂੰ ਲੈ ਕੇ ਵੱਡੀ ਗੱਲ ਕਹਿੰਦੇ ਦਿਸ ਰਹੇ ਹਨ।ਦਰਅਸਲ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ਾਹਰੁਖ ਖਾਨ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ।
https://www.instagram.com/p/CX7oQ3oFy16/?utm_source=ig_embed&utm_campaign=embed_video_watch_again
ਇਸ ਵੀਡੀਓ ‘ਚ ਦਿੱਗਜ ਅਭਿਨੇਤਾ ਉਨ੍ਹਾਂ ਲੋਕਾਂ ਦਾ ਜ਼ਿਕਰ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਕਿੰਗ ਖਾਨ ਦਾ ਕਰੀਅਰ ਬਣਾਉਣ ‘ਚ ਉਨ੍ਹਾਂ ਦਾ ਸਾਥ ਦਿੱਤਾ ਸੀ। ਸ਼ਾਹਰੁਖ ਖਾਨ ਵੀਡੀਓ ‘ਚ ਕਹਿੰਦੇ ਹਨ ਕਿ ਉਨ੍ਹਾਂ ਦਾ ਕਰੀਅਰ ਬਣਾਉਣ ‘ਚ ਔਰਤਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਵੀਡੀਓ ‘ਚ ਉਹ ਕਹਿੰਦੇ ਹਨ, ‘ਮੇਰੇ ਕਰੀਅਰ ‘ਚ ਔਰਤਾਂ ਦਾ ਵੱਡਾ ਹੱਥ ਹੈ। ਮੇਰੇ ਨਾਲ ਕੰਮ ਕਰਨ ਵਾਲੀਆਂ ਅਭਿਨੇਤਰੀਆਂ ਅਤੇ ਮਹਿਲਾ ਨਿਰਦੇਸ਼ਕਾਂ ਦਾ ਹੱਥ ਹੈ। ਮੀਡੀਆ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦਾ ਹੱਥ ਹੈ। ਮੈਂ ਇਹ ਬਹੁਤ ਪਿਆਰ ਨਾਲ ਕਹਿ ਰਿਹਾ ਹਾਂ ਕਿਉਂਕਿ ਮੈਂ ਇਸ ਗੱਲ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਸਮਝਦਾ ਹਾਂ। ਅਜਿਹਾ ਨਹੀਂ ਹੈ ਕਿ ਮਰਦਾਂ ਨੇ ਸਹਿਯੋਗ ਨਹੀਂ ਦਿੱਤਾ, ਪਰ ਔਰਤਾਂ ਮੇਰੀ ਜ਼ਿੰਦਗੀ ਵਿੱਚ ਪਹਿਲਾਂ ਹਨ। ਭਾਵੇਂ ਮੇਰੀ ਮਾਂ, ਭੈਣ, ਧੀ ਜਾਂ ਮੇਰੀ ਪਤਨੀ ਹੋਵੇ। ਇਨ੍ਹਾਂ ਸਾਰਿਆਂ ਨੇ ਮੇਰੀ ਜ਼ਿੰਦਗੀ ਵਿਚ ਪਹਿਲਾਂ ਯੋਗਦਾਨ ਪਾਇਆ ਹੈ।