August 2, 2026, 1:23 pm
----------- Advertisement -----------
HomeNewsEntertainmentਸ਼ਾਹਿਦ ਕਪੂਰ ਨੇ ਪਤਨੀ ਮੀਰਾ ਰਾਜਪੂਤ ਦੇ ਪਹਿਲੇ ਪਿਆਰ ਦਾ ਕੀਤਾ ਖ਼ੁਲਾਸਾ...

ਸ਼ਾਹਿਦ ਕਪੂਰ ਨੇ ਪਤਨੀ ਮੀਰਾ ਰਾਜਪੂਤ ਦੇ ਪਹਿਲੇ ਪਿਆਰ ਦਾ ਕੀਤਾ ਖ਼ੁਲਾਸਾ ,ਦੇਖੋ ਵੀਡੀਓ

Published on

----------- Advertisement -----------

ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਭਾਵੇਂ ਹੀ ਬਾਲੀਵੁੱਡ ‘ਚ ਸਰਗਰਮ ਨਾ ਹੋਵੇ ਪਰ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ਦੇ ਮਾਮਲੇ ‘ਚ ਉਹ ਵੱਡੀਆਂ ਅਭਿਨੇਤਰੀਆਂ ਨਾਲ ਮੁਕਾਬਲਾ ਕਰਦੀ ਹੈ। ਮੀਰਾ ਸ਼ਾਹਿਦ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਰਹਿੰਦੀ ਹੈ, ਨਾਲ ਹੀ ਸ਼ਾਹਿਦ ਵੀ ਆਪਣੀ ਪਤਨੀ ਦੇ ਪਿਆਰ ਦਾ ਇਜ਼ਹਾਰ ਕਰਨ ਤੋਂ ਕਦੇ ਪਿੱਛੇ ਨਹੀਂ ਹਟਦਾ। ਸ਼ਾਹਿਦ ਕਪੂਰ ਨੇ ਪਤਨੀ ਮੀਰਾ ਨਾਲ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਦੋਵੇਂ ਸਰਦੀਆਂ ‘ਚ ਬਾਹਰ ਬੈਂਚ ‘ਤੇ ਬੈਠੇ ਨਜ਼ਰ ਆ ਰਹੇ ਹਨ।

ਸ਼ਾਹਿਦ ਇਸ ਵੀਡੀਓ ‘ਚ ਦੱਸ ਰਹੇ ਹਨ ਕਿ ਉਨ੍ਹਾਂ ਦੋਨਾਂ ਦੇ ਦਰਿਮਆਨ ਕੋਈ ਤੀਜਾ ਆ ਗਿਆ ਹੈ । ਇਹ ਗੱਲ ਸੁਣ ਕੇ ਸ਼ਾਇਦ ਤੁਹਾਨੂੰ ਵੀ ਝਟਕਾ ਲੱਗੇਗਾ । ਪਰ ਇਹ ਹੈ ਬਿਲਕੁਲ ਸੱਚ ! ਸ਼ਾਹਿਦ ਇਸ ਵੀਡੀਓ ‘ਚ ਸ਼ਾਹਿਦ ਦੱਸ ਰਹੇ ਹਨ ਕਿ ਸਾਡੇ ਦੋਵਾਂ ਦਰਮਿਆਨ ਮੀਰਾ ਦਾ ਮੋਬਾਈਲ ਆ ਗਿਆ ਹੈ । ਜਿਸ ਤੋਂ ਬਾਅਦ ਦੋਵਾਂ ਦੇ ਫੈਨਸ ਨੇ ਰਾਹਤ ਦਾ ਸਾਹ ਲਿਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਿਦ ਪਾਰਕ ‘ਚ ਬੈਠੀ ਆਪਣੀ ਪਤਨੀ ਨੂੰ ਫਲਾਇੰਗ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ, ਪਰ ਮੀਰਾ ਆਪਣੇ ਫੋਨ ‘ਚ ਬਿਜ਼ੀ ਨਜ਼ਰ ਆ ਰਹੀ ਹੈ ।

https://www.instagram.com/reel/CYs6uzfBZRu/?utm_source=ig_embed&ig_rid=bb8b3251-e2ef-4cbc-a82a-8fa0d8075f73

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ਕਿ ‘ਉਸ ਦਾ ਪਹਿਲਾ ਪਿਆਰ ਉਹ ਹੈ, ਜਿਸ ਨੂੰ ਉਹ ਘੂਰ ਰਹੀ ਹੈ, ਪਰ ਕੀ ਕਰੇ, ਪਿਆਰ ਅਜਿਹਾ ਹੀ ਹੁੰਦਾ ਹੈ, ਸ਼ਾਹਿਦ ਦੇ ਕੈਪਸ਼ਨ ‘ਤੇ ਰਿਐਕਸ਼ਨ ਦਿੰਦੇ ਹੋਏ ਮੀਰਾ ਨੇ ਲਿਖਿਆ ‘ਨਾ ਤੂੰ ਮੇਰਾ ਪਹਿਲਾ ਪਿਆਰ ਹੈ’। ਸ਼ਾਹਿਦ ਅਤੇ ਮੀਰਾ ਦਾ ਬਲੈਕ ਐਂਡ ਵ੍ਹਾਈਟ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਬੀ-ਟਾਊਨ ‘ਚ ਮੀਰਾ-ਸ਼ਾਹਿਦ ਨੂੰ ਪਰਫੈਕਟ ਜੋੜੀ ਮੰਨਿਆ ਜਾਂਦਾ ਹੈ। ਮੀਰਾ ਭਾਵੇਂ ਵੱਡੇ ਪਰਦੇ ਤੋਂ ਦੂਰ ਹੈ ਪਰ ਉਹ ਆਪਣੀ ਫਿਟਨੈੱਸ ਅਤੇ ਸਟਾਈਲ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਮੀਰਾ ਦੀ ਸੋਸ਼ਲ ਮੀਡੀਆ ‘ਤੇ ਬਹੁਤ ਵੱਡੀ ਫੈਨ ਫਾਲੋਇੰਗ ਹੈ। ਸ਼ਾਹਿਦ ਅਕਸਰ ਪਤਨੀ ਮੀਰਾ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਦੇ ਸੈਕਟਰ 42 ’ਚ ਵਕੀਲ ਨੇ ਔਰਤ ’ਤੇ ਚਲਾਈ ਗੋਲੀ 

ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ...

ਸਾਬਕਾ MLA ਮਦਨ ਲਾਲ ਜਲਾਲਪੁਰ ‘ਤੇ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ਦੀ ਮੈਂਬਰਸ਼ਿਪ ਤੋਂ ਕੀਤਾ ਗਿਆ ਮੁਅੱਤਲ

ਕਾਂਗਰਸ ਵੱਲੋਂ ਸਾਬਕਾ MLA ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ...

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...

ਅਗਸਤ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ

ਅੱਜ ਅਗਸਤ ਦੇ ਪਹਿਲੇ ਦਿਨ 19 ਕਿਲੋਗ੍ਰਾਮ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ...

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ...

ਮਸ਼ਹੂਰ ਕਬੱਡੀ ਖਿਡਾਰੀ ਦੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਰੋਹਤਕ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਮੁਸਕਾਨ (23) ਨੇ...

40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ਯੋਜਨਾ’ ਦੀ ਕਿਸ਼ਤ

ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ...

• ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ:...

ਚੰਡੀਗੜ੍ਹ; 31 ਜੁਲਾਈ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ...