ਸ਼ਮਿਤਾ ਸ਼ੈੱਟੀ ਨੇ ਬੀਤੀ ਰਾਤ ਆਪਣਾ 45ਵਾਂ ਜਨਮਦਿਨ ਮਨਾਇਆ। ਸ਼ਮਿਤਾ ਆਪਣਾ ਜਨਮਦਿਨ ਭੈਣ ਸ਼ਿਲਪਾ ਸ਼ੈੱਟੀ, ਜੀਜਾ ਰਾਜ ਕੁੰਦਰਾ ਅਤੇ ਮਾਂ ਨਾਲ ਸੈਲੀਬ੍ਰੇਟ ਕਰਦੀ ਨਜ਼ਰ ਆਈ। ਇਸ ਦੌਰਾਨ ਸ਼ਮਿਤਾ ਸ਼ੈੱਟੀ ਗੁਲਾਬੀ ਟਿਊਬ ਡਰੈੱਸ ‘ਚ ‘ਬੈਸਟੀਅਨ ਰੈਸਟੋਰੈਂਟ’ ਪਹੁੰਚੀ। ਉਸ ਨੂੰ ਰੈਸਟੋਰੈਂਟ ਦੇ ਬਾਹਰ ਆਪਣੀ ਮਾਂ ਅਤੇ ਜੀਜਾ ਰਾਜ ਕੁੰਦਰਾ ਨਾਲ ਦੇਖਿਆ ਗਿਆ। ‘ਬੈਸਟੀਅਨ ਰੈਸਟੋਰੈਂਟ’ ਮੁੰਬਈ ਦੇ ਬਾਂਦਰਾ ਵੈਸਟ ‘ਚ ਸਥਿਤ ਹੈ, ਜਿੱਥੇ ਬੀ-ਟਾਊਨ ਸੈਲੇਬਸ ਅਕਸਰ ਨਜ਼ਰ ਆਉਂਦੇ ਹਨ। ਇਹ ਰੈਸਟੋਰੈਂਟ ਸ਼ਿਲਪਾ ਸ਼ੈਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਦਾ ਹੈ।

ਇਸ ਦੌਰਾਨ ਸ਼ਿਲਪਾ ਉੱਥੇ ਅਦਾਕਾਰਾ ਆਕਾਂਕਸ਼ਾ ਮਲਹੋਤਰਾ ਨਾਲ ਨਜ਼ਰ ਆਈ। ਜਿੱਥੇ ਸ਼ਿਲਪਾ ਨੇ ਚਿੱਟੇ ਰੰਗ ਦੀ ਡਰੈੱਸ ਪਾਈ ਹੋਈ ਸੀ। ਆਕਾਂਕਸ਼ਾ ਹਰੇ ਰੰਗ ਦੇ ਗਾਊਨ ਵਿੱਚ ਨਜ਼ਰ ਆ ਰਹੀ ਸੀ। ਸ਼ਮਿਤਾ ਸ਼ੈੱਟੀ ਨੇ ਕੇਕ ਕੱਟਣ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਹੈ। ਵੀਡੀਓ ਦੀ ਸ਼ੁਰੂਆਤ ‘ਚ ਉਹ ਆਪਣੀ ਮਾਂ, ਭੈਣ ਅਤੇ ਦੋਸਤਾਂ ਨਾਲ ਮੂਰਤੀ ਬਣ ਕੇ ਖੜ੍ਹੀ ਨਜ਼ਰ ਆ ਰਹੀ ਹੈ, ਫਿਰ ਸੰਗੀਤ ‘ਤੇ ਕੇਕ ਕੱਟਣਾ ਸ਼ੁਰੂ ਕਰ ਦਿੰਦੀ ਹੈ।

ਸ਼ਮਿਤਾ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਕੇਕ ਖਿਲਾਉਂਦੀ ਹੈ। ਕੈਪਸ਼ਨ ਵਿੱਚ ਜੀਜਾ ਰਾਜ ਕੁੰਦਰਾ ਨੂੰ ਟੈਗ ਕਰਦੇ ਹੋਏ, ਉਸਨੇ ਲਿਖਿਆ – ਇਹ ਤੁਹਾਡਾ ਸੰਕਲਪ ਸੀ, ਅਸਲ ਵਿੱਚ ਤੁਹਾਡੇ ਸੰਕਲਪ ਸਭ ਤੋਂ ਵਧੀਆ ਹਨ।













